ਦਮੇ ਕਾਰਨ ਬੱਚਿਆਂ ''ਚ ਮੋਟਾਪੇ ਦਾ ਖਤਰਾ

Friday, Jan 27, 2017 - 04:47 PM (IST)

ਦਮੇ ਕਾਰਨ ਬੱਚਿਆਂ ''ਚ ਮੋਟਾਪੇ ਦਾ ਖਤਰਾ

ਜਲੰਧਰ— ਘੱਟ ਉਮਰ ''ਚ ਹੀ ਦਮੇ ਦੀ ਚਪੇਟ ''ਚ ਆਉਣ ਨਾਲ ਬੱਚਿਆਂ ''ਚ ਸਿਹਤ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਖੜ੍ਹੀਆਂ ਹੋ ਸਕਦੀਆਂ ਹਨ। ਅਜਿਹੇ ਬੱਚਿਆਂ ''ਚ ਅੱਗੇ ਚੱਲ ਕੇ ਮੋਟਾਪੇ ਦਾ ਸ਼ਿਕਾਰ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ। ਅਮਰੀਕੀ ਖੋਜਕਾਰਾਂ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਬਚਪਨ ''ਚ ਹੀ ਦਮਾ ਹੋ ਜਾਂਦਾ ਹੈ ਉਨ੍ਹਾਂ ''ਚ ਅਗਲੇ ਇਕ ਦਹਾਕੇ ''ਚ ਮੋਟਾਪੇ ਦਾ ਸ਼ਿਕਾਰ ਹੋਣ ਦਾ ਖਤਰਾ 51 ਫੀਸਦੀ ਵੱਧ ਜਾਂਦਾ ਹੈ।
ਇਸ ਰੋਗ ਦੀ ਜਲਦੀ ਪਛਾਣ ਅਤੇ ਇਲਾਜ ਨਾਲ ਮੋਟਾਪੇ ਨੂੰ ਰੋਕਿਆ ਜਾ ਸਕਦਾ ਹੈ। ਸਦਰਨ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਫੈਂਕ ਡੀ ਗਿਲੀਲੈਂਡ ਨੇ ਕਿਹਾ ਕਿ ਦਮਾ ਪੀੜਤ ਬੱਚਿਆਂ ''ਚ ਮੋਟਾਪੇ ਦੀ ਇਕ ਵੱਡੀ ਵਜ੍ਹਾ ਖੇਡ-ਟੱਪਣ ਤੋਂ ਦੂਰੀ ਵੀ ਹੋ ਸਕਦੀ ਹੈ। ਅਜਿਹੇ ਬੱਚੇ ਸਾਹ ''ਚ ਤਕਲੀਫ ਦੀ ਵਜ੍ਹਾ ਨਾਲ ਖੇਡਣ-ਟੱਪਮ ਤੋਂ ਬਚਦੇ ਹਨ। ਦਮੇ ਦੀਆਂ ਦਵਾਈਆਂ ਨਾਲ ਵੀ ਭਾਰ ਵੱਧਦਾ ਹੈ। ਦਮੇ ਅਤੇ ਮੋਟਾਪੇ ਕਾਰਨ ਅੱਗੇ ਚਲ ਕੇ ਡਾਇਬਟੀਜ਼ ਅਤੇ ਟਾਈਪ-1 ਡਾਇਬਟੀਜ਼ ਦਾ ਵੀ ਖਤਰਾ ਹੋ ਸਕਦਾ ਹੈ।


Related News