ਇੱਥੇ ਘੁੰਮਣ ਲਈ ਸਾਰਾ ਸਾਲ ਆਉਂਦੇ ਰਹਿੰਦੇ ਹਨ ਸੈਲਾਨੀ

02/13/2017 12:18:23 PM

ਮੁੰਬਈ— ਘੁੰਮਣਾ -ਫਿਰਨਾ ਅਤੇ ਨਵੀਆਂ ਨਵੀਆਂ ਥਾਵਾਂ ਦੇਖਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਕੁਝ ਲੋਕ ਆਪਣੇ ਰੋਜ਼ ਦੇ ਕੰਮ ਤੋਂ ਥੋੜੀ ਰਾਹਤ ਪਾਉਣ ਦੇ ਲਈ ਵਿਦੇਸ਼ਾਂ ''ਚ ਘੁੰਮਣਾ ਪਸੰਦ ਕਰਦੇ ਹਨ। ਇਸਦੇ ਲਈ ਉਹ ਕਿਸੇ ਅਜਿਹੀ ਜਗ੍ਹਾ ਤੇ ਜਾਣਾ ਪਸੰਦ ਕਰਦੇ ਹਨ ਜਿੱਥੇ ਮੌਸਮ ਵੀ ਵਧੀਆਂ ਹੋਵੇ  ਅਤੇ ਕੁਦਰਤੀ ਨਜ਼ਾਰੇ ਵੀ ਦੇਖਣ ਨੂੰ ਮਿਲਣ। ਇਸ ਸਮੇਂ ਲੋਕ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰਦੇ ਹਨ ਅਤੇ ਫੋਟੋਗ੍ਰਾਫੀ ਦੇ ਜਰੀਏ ਆਪਣੀਆਂ ਯਾਦÎਾਂ ਨੂੰ ਵੀ ਸੰਭਾਲ ਕੇ ਰੱਖਦੇ ਹਨ। ਅੱਜ ਅਸੀਂ ਜਿਸ ਗੱਲ ਦੀ ਗੱਲ ਕਰ ਰਹੇ ਹਾਂ ਉਹ ਹੈ ਸਕਾਟਲੈਂਡ। ਇੱਥੇ ਘੁੰਮਣ ਦੇ ਲਈ ਦੁਨੀਆ ਭਰ ''ਚ ਸੈਲਾਨੀਆਂ ਆਉਂਦੇ ਹਨ। ਆਓ ਜਾਣਦੇ ਹਾਂ ਇਸ ਦੇਸ ਦੀਆਂ ਕੁਝ ਖਾਸ ਗੱਲਾਂ ਦਾ ਬਾਰੇ।

1. ਸਕਾਟਲੈਂਡ ਸੈਲਾਨੀਆਂ ਦੇ ਘੁੰਮਣ ਦੇ ਲਈ ਬਹੁਤ ਖਾਸ ਜਗ੍ਹਾਂ ਹੈ। ਇੱਹ ਦੇਸ਼ ਖੂਬਸੂਰਤ ਦੇਸ਼ਾਂ ਦੀ ਲਿਸਟ ''ਚ ਸ਼ਾਮਿਲ ਹੈ। ਇੱਥੇ ਸਾਰਾ ਸਾਲ ਮੌਸਮ ਠੰਡਾ ਰਹਿੰਦਾ ਹੈ। ਇੱਥੇ ਵਾਤਾਵਰਨ ਇੰਨ੍ਹਾਂ ਸਾਫ ਸੁਥਰਾ ਹੈ ਕਿ ਗਲੋਬਲ ਵਾਰਮਿੰਗ ਦਾ ਅਸਰ ਬਹੁਤ ਘੱਟ ਹੈ।
2. ਸਕਾਟਲੈਂਡ ਦੇ ਕੁਦਰਤੀ ਨਜ਼ਾਰੇ ਕਿਸੇ ਜੰਨਤ ਤੋਂ ਘੱਟ ਨਹੀਂ ਹਨ। ਇਸਦੇ ਮੌਸਮ ਦੇ ਕਾਰਨ ਸਾਰਾ ਸਾਲ ਇੱਥੇ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਮੌਸਮ ਦਾ ਬਦਲਦਾ ਮਿਜਾਜ ਅਤੇ ਬਦਲਦਾ ਰੰਗ ਹਰ ਕਿਸੇ ਨੂੰ ਆਪਣੀ ਵੱਲ ਆਕਰਸ਼ਿਤ ਕਰਦਾ ਹੈ।
3. ਇੱਥੇ ਸਰਦੀਆਂ ''ਚ ਬਰਫਬਾਰੀ ਦਾ ਅਨੰਦ ਲੈਣ ਦੇ ਲਈ ਅਤੇ ਗਰਮੀਆਂ ''ਚ ਛਾਏ ਹੋਏ ਬਦਲਾਂ ਨੂੰ ਦੇਖਣ ਦੇ ਲਈ ਲੋਕ ਸਪੈਸ਼ਲ ਇੱਥੇ ਆਉਂਦੇ ਹਨ।
4. ਲੋਕ ਇੱਥੇ ਤਰ੍ਹਾਂ-ਤਰ੍ਹਾਂ ਦੇ ਜਾਨਵਰ ਜਿਵੇ , ਬਕਰੀ, ਲੋਮਡੀ, ਯਾਰਕ ਅਤੇ ਖੋਤੇ ਵੀ ਸੈਲਾਨੀਆਂ ਦੀ ਖਾਸ ਅਟਰੈਕਸ਼ਨ ਹਨ।


Related News