ਚਿਹਰੇ ਦੇ ਅਣਚਾਹੇ ਵਾਲਾਂ ਨੂੰ ਦੂਰ ਕਰਨ ਦੇ ਲਈ ਅਪਨਾਓ ਇਹ ਤਰੀਕਾ

01/18/2017 12:24:39 PM

ਮੁੰਬਈ— ਕਈ ਲੜਕੀਆਂ ਦੇ ਚਿਹਰੇ ''ਤੇ ਬਹੁਤ ਜ਼ਿਆਦਾ ਵਾਲ ਹੁੰਦੇ ਹਨ ਜਿਸ ਨਾਲ ਉਨ੍ਹਾਂ ਦੀ ਖੂਬਸੂਰਤੀ ਘੱਟ ਜਾਂਦੀ ਹੈ। ਚਿਹਰੇ ''ਤੇ ਘੱਟ ਵਾਲ ਹੋਣ ''ਤੇ ਲੜਕੀਆਂ ਮੇਕਅੱਪ ਦੀ ਮਦਦ ਨਾਲ ਉਨ੍ਹਾਂ ਨੂੰ ਛੁਪਾ ਲੈਂਦੀਆਂ ਹਨ ਪਰ ਜ਼ਿਆਦਾ ਵਾਲ ਉਨ੍ਹਾਂ ਦੇ ਲਈ ਇੱਕ ਸਮੱਸਿਆ ਬਣ ਜਾਂਦੇ ਹਨ। ਇਨ੍ਹਾਂ ਵਾਲਾਂ ਨੂੰ ਥਰੇਡਿੰਗ ਨਾਲ ਹਟਾਉਣਾ ਬਹੁਤ ਮੁਸ਼ਕਿਲ ਹੈ। ਲੜਕੀਆਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਕਈ ਤਰੀਕੇ ਅਪਨਾਉਂਦੀਆਂ ਹਨ। ਜੇਕਰ ਤੁਸੀਂ ਵੀ ਚਿਹਰੇ ਦੇ ਅਣਚਾਹੇ ਵਾਲਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰਸੋਈ ''ਚ ਮੌਜੂਦ ਇਨ੍ਹਾਂ ਚੀਜ਼ਾਂÎ ਦਾ ਇਸਤੇਮਾਲ ਕਰੋ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੈਕ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਚਿਹਰੇ ਦਾ ਅਣਚਾਹੇ ਵਾਲਾਂ ਨੂੰ ਆਸਾਨੀ ਨਾਲ ਹਟਾ ਸਕਦੇ ਹੋ।
ਸਮੱਗਰੀ
- ਦਲੀਆ ( ਜ਼ਰੂਰਤ ਦੇ ਅਨੁਸਾਰ)
- ਚਮਚ ਸ਼ਹਿਦ
- 1 ਚਮਚ ਨਿੰਬੂ ਦਾ ਰਸ
ਵਿਧੀ
ਸਭ ਤੋਂ ਪਹਿਲਾਂ ਦਲੀਏ ਨੂੰ ਪੀਸ ਕੇ ਪਾਊਡਰ ਬਣਾ ਲਓ। ਹੁਣ ਇੱਕ ਕੌਲੀ ''ਚ ਦਲੀਆ ਪਾਊਡਰ , ਸ਼ਹਿਦ ਅਤੇ ਨਿੰਬੂ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਚਿਹਰੇ ''ਤੇ ਲਗਾ ਲਓ। ਸੁੱਕਣ ਤੇ ਇਸ ਨੂੰ ਰਗੜ ਕੇ ਉਤਾਰ ਲਓ। ਬਾਅਦ ''ਚ ਪਾਣੀ ਦੇ ਨਾਲ ਚਿਹਰਾ ਧੋ ਲਓ ਅਤੇ  ਮੋਆਇਸਚਰਾਈਜ਼ਰ ਲਗਾ ਲਓ। ਹਫਤੇ ''ਚ 2-3 ਵਾਰ ਅਜਿਹਾ ਕਰੋ। ਇਸ ਨਾਲ ਤੁਹਾਡਾ ਅਣਚਾਹੇ ਵਾਲ ਹੋਲੀ-ਹੋਲੀ ਘੱਟ ਜਾਣਗੇ।


Related News