ਚਿਹਰੇ ਨੂੰ ਸਾਫ ਕਰਨ ਲਈ ਅਪਨਾਓ ਇਹ ਤਰੀਕੇ

Sunday, Feb 05, 2017 - 12:01 PM (IST)

ਚਿਹਰੇ ਨੂੰ ਸਾਫ ਕਰਨ ਲਈ ਅਪਨਾਓ ਇਹ ਤਰੀਕੇ

ਜਲੰਧਰ— ਚਿਹਰੇ ਨੂੰ ਸਾਫ ਤਾਂ ਸਾਰੇ ਹੀ ਕਰਦੇ ਹਨ, ਪਰ ਕੀ ਤੁਸੀਂ ਚਿਹਰੇ ਨੂੰ ਸਾਫ ਕਰਨ ਦਾ ਸਹੀ ਤਰੀਕੇ ਜਾਣਦੇ ਹੋ। ਕਈ ਲੋਕ ਚਿਹਰੇ ਨੂੰ ਧੋਂਦੇ ਸਮੇਂ ਅਜਿਹੀਆਂ ਗਲਤੀਆਂ ਕਰਦੇ ਹਨ ਜਿਨ੍ਹਾਂ ਨਾਲ ਚਿਹਰੇ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ  ਚਿਹਰੇ ਨੂੰ ਧੋਂਣ ਦਾ ਸਹੀ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡਾ ਚਿਹਰਾ ਵੀ ਸਾਫ ਹੋ ਜਾਵੇਗਾਆਤੇ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
1. ਕੋਸਾ ਪਾਣੀ
ਜਦੋਂ ਵੀ ਤੁਸੀਂ ਚਿਹਰੇ ਧੋਵੋ ਗਰਮ ਜਾ ਠੰਢੇ ਪਾਣੀ ਦਾ ਇਸਤੇਮਾਲ ਨਾ ਕਰੋ। ਜੇਕਰ ਗਰਮ ਪਾਣੀ ਨਾਲ ਚਿਹਰੇ ਧੋਂਦੇ ਹੋ ਤਾਂ ਤੁਹਾਡੀ ਚਮੜੀ ਖੁਸ਼ਕ ਹੋਣ ਲੱਗਦੀ ਹੈ, ਇਸ ਲਈ ਗਰਮ ਪਾਣੀ ਦੇ ਵਜਾਏ ਤੁਸੀਂ ਕੋਸੇ ਪਾਣੀ ਨਾਲ ਚਿਹਰੇ ਨੂੰ ਧੌਂ ਸਕਦੇ ਹੋ।
2. ਪਹਿਲਾਂ ਮੇਕਅੱਪ ਸਾਫ ਕਰ ਲਓ
ਜੇਕਰ ਤੁਹਾਡੇ ਚਿਹਰੇ ''ਤੇ ਮੇਕਅੱਪ ਲਗਾ ਹੋਇਆ ਹੈ ਤਾਂ ਪਹਿਲਾਂ ਉਸ ਨੂੰ ਸਾਫ ਕਰ ਲਓ। ਤੁਸੀਂ ਇਸਨੂੰ ਰੂੰ ਜਾਂ ਕਿਸੇ ਕੱਪੜੇ ਨਾਲ ਸਾਫ ਕਰ ਸਕਦੇ ਹੋ। ਮੇਕਅੱਪ ਸਾਫ ਕਰਨ ਦੇ ਬਾਅਦ ਹੀ ਚਿਹਰੇ ਨੂੰ ਧੋਵੋ।
3. ਮਾਲਿਸ਼ ਕਰੋ।
ਚਿਹਰੇ ਧੋਣ ਤੋਂ ਪਹਿਲਾਂ ਸਿਰਫ ਪਾਣੀ ਨਾਲ ਧੋਵੋ ਫਿਰ ਕਲੀਨਰ ਨਾਲ ਪੂਰੇ ਚਿਹਰੇ ''ਤੇ ਮਸਾਜ ਕਰੋ। ਇੱਕ ਵਾਰ ਚਿਹਰੇ ਨੂੰ ਧੋਂਦੇ ਸਮੇਂ ਕਰੀਬ 30 ਸਕਿੰਡ ਤੱਕ ਮਸਾਜ ਕਰਨੀ ਚਾਹੀਦੀ ਹੈ। 
4. ਹਲਕੇ ਹੱਥਾਂ ਨਾਲ ਸਾਫ ਕਰੋ।
ਚਿਹਰੇ ਧੋਣ ਦੇ ਬਾਅਦ ਤੌਲੀਏ ਨਾਲ ਚਿਹਰੇ ਨੂੰ ਸਾਫ ਕਰੋ, ਪਰ ਤੁਸੀਂ ਹੋਲੀ-ਹੋਲੀ  ਚਿਹਰੇ ਨੂੰ ਸਾਫ ਕਰੋ। ਕਿਉਂਕਿ ਰਗੜ ਕੇ ਸਾਫ ਕਰਨ ਨਾਲ ਚਿਹਰੇ ''ਤੇ ਝੁਰੜੀਆਂ ਪੈਣ ਦਾ ਡਰ ਰਹਿੰਦਾ ਹੈ।
5. ਮੋਆਇਸਚਰਾਈਜ਼ਰ
ਚਿਹਰੇ ਨੂੰ ਸਾਫ ਕਰਨ ਦੇ ਬਾਅਦ ਚਿਹਰੇ ''ਤੇ ਮੋਆਇਸਚਰਾਈਜ਼ਰ ਲਗਾਓ। ਇਸ ਨਾਲ ਤੁਹਾਡੀ ਚਮੜੀ ਹਮੇਸ਼ਾ ਕੋਮਲ ਰਹਿੰਦੀ ਹੈ।


Related News