ਭਾਰ ਘੱਟ ਕਰਨ ਲਈ ਅਪਨਾਓ ਇਹ ਨੁਸਖਾ

02/07/2017 11:43:57 AM

ਮੁੰਬਈ— ਗਲਤ ਖਾਣ-ਪੀਣ ਅਤੇ ਆਦਤਾਂ ਦੇ ਕਾਰਨ ਲੋਕ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਕਲ ਦੇ ਲੋਕ ਫਾਸਟ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਜਿਸ ਨਾਲ ਉਨ੍ਹਾਂ ਦਾ ਭਾਰ ਵੱਧ ਜਾਂਦਾ ਹੈ। ਲੋਕ ਭਾਰ ਘੱਟ ਕਰਨ ਦੇ ਲਈ ਰੋਜ਼ਾਨਾ ਕਈ ਘੰਟੇ ਕਸਰਤ ਕਰਦੇ ਹਨ ਜਾਂ ਫਿਰ ਡਾਈਟਿੰਗ  ਕਰਦੇ ਹਨ। ਜੇਕਰ ਤੁਸੀਂ  ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਚਾਈਟ ਨੂੰ ਬਦਲੋ। ਫਾਸਟ ਫੂਡ ਖਾਣ ਤੋਂ ਪਰਹੇਜ਼ ਕਰੋਂ। ਆਪਣੀ ਡਾਈਟ ''ਤ ਹਰੀਆਂ ਸਬਜ਼ੀਆਂ ਸ਼ਾਮਿਲ ਕਰੋਂ। ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖੇ ਬਾਰੇ ਦੱਸਣ ਦਾ ਰਹੇ ਹਨ ਜਿਨ੍ਹਾਂ ਨੂੰ ਅਪਨਾ ਕੇ ਭਾਰ ਘੱਟ ਕੀਤਾ ਜਾ ਸਕਦਾ ਹੈ।
ਸਮੱਗਰੀ
- 1 ਗਿਲਾਸ ਪਾਣੀ
- 2-3 ਚਮਚ ਐਲੋਵੀਰਾ ਜੂਸ
- 1ਚਮਚ ਅਦਰਕ ਪਾਊਡਰ
- 1 ਚਮਚ ਸ਼ਹਿਦ
ਵਿਧੀ
ਸਭ ਤੋਂ ਪਹਿਲਾਂ ਪਾਣੀ ''ਚ ਐਲੋਵੀਰਾ ਜੂਸ ਨੂੰ ਮਿਕਸ ਕਰ ਲਓ। ਹੁਣ ਇਸ ''ਚ ਨਿੰਬੂ ਦਾ ਰਸ , ਅਦਰਕ ਪਾਊਡਰ ਅਤੇ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਲਾਓ। ਰੋਜ਼ਾਨਾ ਖਾਲੀ ਪੇਟ ਇਸ ਜੂਸ ਦਾ ਸੇਵਨ ਕਰੋਂ। ਕੁਝ ਹੀ ਦਿਨ੍ਹਾਂ ''ਚ ਤੁਹਾਨੂੰ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ। ਇਸ ਜੂਸ ''ਚ ਸਾਰੀਆਂ ਘਰੇਲੂ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਲਈ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ।


Related News