ਚਿਹਰੇ ਦੇ ਦਾਗ ਦੂਰ ਕਰਨ ਲਈ ਅਪਨਾਓ ਇਹ ਘਰੇਲੂ ਨੁਸਖੇ
Saturday, Feb 04, 2017 - 12:14 PM (IST)

ਜਲੰਧਰ— ਹਰ ਲੜਕੀ ਚਾਹੁੰਦੀ ਹੈ ਕਿ ਉਸ ਦਾ ਰੰਗ ਗੋਰਾ ਹੋਵੇ ਅਤੇ ਉਹ ਸਭ ਤੋਂ ਖੂਬਸੂਰਤ ਦਿਖੇ। ਇਸਦੇ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਇਸਤੇਮਾਲ ਕਰਦੀ ਹੈ। ਅਜਿਹੇ ''ਚ ਉਹ ਉਹ ਭੁੱਲ ਜਾਂਦੀ ਹੈ ਕਿ ਘਰ ''ਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਮੌਜੂਦ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਬੇਦਾਗ ਅਤੇ ਗੋਰਾ ਚਿਹਰਾ ਪਾ ਸਕਦੇ ਹੋ।
1. ਚਿਹਰਾ ਧੋਣਾ
ਚਿਹਰੇ ''ਤੇ ਧੂੜ-ਮਿੱਟੀ ਅਤੇ ਗੰਦਗੀ ਨਾ ਹੋਣ ਦਿਓ। ਹਮੇਸ਼ਾ ਆਪਣਾ ਚਿਹਰਾ ਸਾਫ ਰੱਖੋ । ਇਸਦੇ ਇਲਾਵਾ ਟਿਸ਼ੂ ਹਮੇਸ਼ਾ ਆਪਣੇ ਕੋਲ ਰੱਖੋ।
2. ਨਿੰਬੂ
ਰੋਜ਼ਾਨਾ ਇੱਕ ਨਿੰਬੂ ਨੂੰ ਚਿਹਰੇ ''ਤੇ ਰਗੜੋ। ਅਜਿਹਾ ਕਰਨ ਨਾਲ ਤੁਸੀਂ ਕੁਝ ਹੀ ਦਿਨਾਂ ''ਚ ਤੁਹਾਡਾ ਰੰਗ ਗੋਰਾ ਹੋਣਾ ਸ਼ੁਰੂ ਹੋ ਜਾਵੇਗਾ।
3. ਦਹੀ
ਦਹੀ ''ਚ ਪ੍ਰੋਬਾਉਟਿਕ ਤੱਤ ਹੁੰਦੇ ਹਨ ਜੋ ਚਿਹਰੇ ਨੂੰ ਸਾਫ ਕਰ ਕੇ ਅੰਦਰੋਂ ਗੋਰਾ ਕਰਦੇ ਹਨ। ਹਰ ਰੋਜ਼ ਦਹੀ ਨਾਲ ਆਪਣੇ ਚਿਹਰੇ ''ਤੇ ਮਸਾਜ਼ ਕਰੋਂ।
4. ਹਲਦੀ
ਹਲਦੀ, ਚਿਰੈਂਜੀ 50-50 ਗ੍ਰਾਮ ਲੇ ਕੇ ਪਾਊਡਰ ਬਣਾ ਲਓ। ਇੱਕ- ਇੱਕ ਚਮਚ ਸਭ ਚੀਜ਼ਾਂ ਨੂੰ ਮਿਲਾਕੇ ਇਸ ''ਚ 6 ਚਮਚ ਸ਼ਹਿਦ ਮਿਲਾ ਲਓ ਅਤੇ ਨਿੰਬੂ ਦਾ ਰਸ ਅਤੇ ਗੁਲਾਬ ਜਲ ਪਾ ਕੇ ਪੇਸਟ ਬਣਾ ਲਓ ਅਤੇ ਚਿਹਰੇ ''ਤੇ ਲਗਾਓ।
5. ਸੰਤਰੇ ''ਦੇ ਛਿਲਕੇ
ਨਿੰਬੂ ਅਤੇ ਸੰਤਰੇ ਦੇ ਛਿਲਕੇ ਨੂੰ ਸੁੱਕਾ ਕੇ ਚੂਰਨ ਬਣਾ ਲਓਸ਼ ਇਸ ਪਾਊਡਰ ਨੂੰ ਹਫਤੇ ''ਚ ਇੱਕ ਵਾਰ ਬਿਨਾਂ ਮਲਾਈ ਵਾਲੇ ਦੁੱਧ ''ਚ ਮਿਲਾ ਕੇ ਲਗਾਓ।