ਲਾਈਫ 'ਚ ਇਕ ਵਾਰ ਜ਼ਰੂਰ ਜਾਓ ਅੰਮ੍ਰਿਤਧਾਰਾ, ਨਹੀਂ ਕਰੇਗਾ ਵਾਪਸ ਆਉਣ ਦਾ ਮਨ

Monday, Apr 23, 2018 - 04:02 PM (IST)

ਲਾਈਫ 'ਚ ਇਕ ਵਾਰ ਜ਼ਰੂਰ ਜਾਓ ਅੰਮ੍ਰਿਤਧਾਰਾ, ਨਹੀਂ ਕਰੇਗਾ ਵਾਪਸ ਆਉਣ ਦਾ ਮਨ

ਨਵੀਂ ਦਿੱਲੀ— ਭਾਰਤ ਦੀ ਅੰਮ੍ਰਿਤਧਾਰਾ ਬਾਰੇ ਤਾਂ ਹਰ ਕੋਈ ਜਾਣਦਾ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿੰਦਗੀ 'ਚ ਇਕ ਵਾਰ ਇੱਥੇ ਜ਼ਰੂਰ ਜਾਣਾ ਚਾਹੀਦਾ ਹੈ। ਉਂਝ ਹੀ ਗਰਮੀਆਂ ਦੇ ਮੌਸਮ 'ਚ ਘੁੰਮਣ ਲਈ ਇਹ ਥਾਂ ਪਰਫੈਕਟ ਹੈ। ਛਤੀਸਗੜ 'ਚ ਮੌਜੂਦ ਇਸ ਖੂਬਸੂਰਤ ਝਰਨੇ ਨੂੰ ਦੇਖਣ 'ਚ ਇੰਝ ਲੱਗਦਾ ਹੈ ਜਿਵੇਂ ਕੋਈ ਚਮਤਕਾਰ ਹੋ ਰਿਹਾ ਹੋਵੇ। ਇਸ ਝਰਨੇ ਨੂੰ ਦੇਖਣ ਅਤੇ ਨਹਾਉਣ ਦੇ ਬਾਅਦ ਤੁਹਾਡਾ ਇੱਥੋ ਵਾਪਸ ਆਉਣ ਦਾ ਦਿਲ ਨਹੀਂ ਕਰੇਗਾ।

PunjabKesari
ਅੰਮ੍ਰਿਤਧਾਰਾ ਝਰਨਾ ਛਤੀਸਗੜ ਦੇ ਆਕਰਸ਼ਨ ਦਾ ਕੇਂਦਰ ਹੋਣ ਦੇ ਨਾਲ-ਨਾਲ ਆਪਣੇ ਖੂਬਸੂਰਤ ਨਜ਼ਾਰਿਆਂ ਅਤੇ ਸਾਂਤੀ ਦਾ ਵੀ ਪ੍ਰਤੀਕ ਹੈ। ਇਸ ਦੇ ਕਿਨਾਰਿਆਂ 'ਤੇ ਬੈਠ ਕੇ ਤੁਹਾਨੂੰ ਕੁਦਰਤੀ ਨਜ਼ਾਰਿਆਂ ਦੇ ਕਰੀਬ ਹੋਣ ਦਾ ਅਹਿਸਾਸ ਹੋਵੇਗਾ।

PunjabKesari
ਜੰਗਲਾਂ, ਚਟਾਨਾਂ, ਪਠਾਰਾਂ ਅਤੇ ਘੁੰਮਾਅਦਾਰ ਪਹਾੜੀਆਂ ਤੋਂ ਹੋ ਕੇ ਜਦੋਂ ਤੁਸੀਂ ਅੰਮ੍ਰਿਤਧਾਰਾ ਤਕ ਪਹੁੰਚਦੇ ਹਨ ਤਾਂ ਆਪਣੀ ਸਾਰੀ ਪ੍ਰੇਸ਼ਾਨੀ ਭੁੱਲ ਜਾਂਦੇ ਹੋ। ਭਾਰਤ ਦਾ ਇਹ ਸਭ ਤੋਂ ਵੱਡਾ ਝਰਨਾ ਕੋਰੀਆ ਜਿਲੇ 'ਚ ਹਸਦੇਓ ਨਦੀਂ 'ਤੇ ਸਥਿਤ ਹੈ। 90 ਫੁੱਟ ਦੀ ਉਚਾਈ ਤੋਂ ਡਿੱਗਣ ਵਾਲਾ ਇਹ ਝਰਨਾ ਸਭ ਤੋਂ ਵੱਡੇ ਝਰਨੇ 'ਚੋਂ ਇਕ ਹੈ।

PunjabKesari
ਝਰਨੇ ਤੋਂ ਨਹਾਉਣ ਦੇ ਨਾਲ-ਨਾਲ ਤੁਸੀਂ ਇੱਥੇ ਪ੍ਰਾਚੀਨ ਮੰਦਰ 'ਚ ਵੀ ਜਾ ਸਕਦੇ ਹੋ। ਇਸ ਮੰਦਰ ਦੇ ਕਾਰਨ ਇਸ ਝਰਨੇ 'ਚ ਨਹਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਅੰਮ੍ਰਿਤਧਾਰਾ ਝਰਨਾ ਟੂਰਿਸਟ ਦੇ ਵਿਚੋਂ ਪਿਕਨਿਕ ਸਪਾਟ ਲਈ ਫੇਮਸ ਹੈ।

PunjabKesariਅੰਮ੍ਰਿਤਧਾਰਾ ਝਰਨੇ ਦੀ ਇੰਨੀ ਖਾਸੀਅਤ ਦੱਸਣ ਦੇ ਬਾਅਦ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇੱਥੇ ਕਿਵੇਂ ਅਤੇ ਕਦੋਂ ਪਹੁੰਚ ਸਕਦੇ ਹੋ। ਅਪ੍ਰੈਲ ਤੋਂ ਅਕਤੂਬਰ ਦੇ ਮਹੀਨੇ 'ਚ ਘੁੰਮਣ ਲਈ ਇਹ ਬਿਲਕੁਲ ਸਹੀ ਥਾਂ ਹੈ। ਤੁਸੀਂ ਆਪਣੀ ਫੈਮਿਲੀ ਜਾਂ ਫ੍ਰੈਂਡ ਦੇ ਨਾਲ ਲਾਂਗ ਡ੍ਰਾਈਵ ਲਈ ਵੀ ਜਾ ਸਕਦੇ ਹੋ। 
PunjabKesari


Related News