ਅਜਬ ਹੈ ਸਿਲੀਕਾਨ ਡਾਲਜ਼ ਤੇ ਇਨਸਾਨ ਦਾ ਰਿਸ਼ਤਾ

02/12/2017 2:13:49 PM

ਨਵੀਂ ਦਿੱਲੀ : ਚੀਨ ਵਿੱਚ ਬੀਤੇ ਕੁੱਝ ਸਮੇਂ ਤੋਂ ਸਿਲੀਕਾਨ ਡਾਲਜ਼ ਦਾ ਕਰੇਜ਼ ਕੁੱਝ ਜ਼ਿਆਦਾ ਹੀ ਵੱਧ ਗਿਆ ਹੈ। ਖ਼ਾਸ ਤੌਰ ''ਤੇ ਚੀਨ ਦੇ ਨੌਜਵਾਨਾਂ ਵਿੱਚ ਆਮ ਧਾਰਨਾ ਇਹ ਹੈ ਕਿ ਸਿਲੀਕਾਨ ਦੀ ਇਹ ਗੁੱਡੀ ਇੱਕ ਸੈਕਸ ਆਬਜੇਕਟ ਹੈ ਪਰ ਸੱਚਾਈ ਇਸ ਤੋਂ ਥੋੜੀ ਵੱਖਰੀ ਹੈ। ਚੀਨ ਦਾ ਇੱਕ ਵਰਗ ਅਜਿਹਾ ਵੀ ਹੈ ਜਿਹੜਾ ਇਨਾਂ ਗੁੱਡੀਆਂ ਨੂੰ ਸੈਕਸ ਆਬਜੇਕਟ ਨਹੀਂ ਸਗੋਂ ਲੜਕੀ ਤੇ ਪਤਨੀ ਦੇ ਰੂਪ ਵਿੱਚ ਦੇਖਦਾ ਹੈ। ਇੱਕ ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਕ ਇਨਾਂ ਗੁੱਡੀਆਂ ਦੀ ਵਜਾ ਨਾਲ ਕਈ ਲੋਕਾਂ ਦੇ ਵਰਤਾਓ ਵਿੱਚ ਬਦਲਾਅ ਆਇਆ ਹੈ। ਇਨਾਂ ਦੀ ਵਜਾ ਨਾਲ ਹੀ ਸੈਕਸ ਪ੍ਰਤੀ ਉਨਾਂ ਦੀ ਰਾਇ ਵਿੱਚ ਵੀ ਬਦਲਾਅ ਆਇਆ ਹੈ। ਲੋਕ ਇਨਾਂ ਨੂੰ ਸਿਰਫ਼ ਸੈਕਸ ਖਿਡੌਣੇ ਨਹੀਂ ਮੰਨਦੇ ਹਨ। ਉਹ ਉਨਾਂ ਨੂੰ ਪਤਨੀ ਤੇ ਬੇਟੀ ਬਣਾ ਕੇ ਰੱਖਦੇ ਹਨ। ਇਹ ਲੋਕ ਉਨਾਂ ਗੁੱਡੀਆਂ ਨੂੰ ਪਾਰਕ ਵਿੱਚ ਘੁੰਮਾਉਣ ਲੈ ਜਾਂਦੇ ਹਨ,  ਸ਼ਹਿਰ ਵਿੱਚ ਘੁੰਮਾਉਣ ਲੈ ਜਾਂਦੇ ਹਨ। ਚੀਨ ਵਿੱਚ ਹੀ ਕੁੱਝ ਲੋਕ ਅਜਿਹੇ ਵੀ ਹਨ ਜਿਹੜੇ ਇਨਾਂ ਗੁੱਡੀਆਂ ਨੂੰ ਜ਼ਿੰਦਗੀ ਦੇ ਹਿੱਸੇ ਦੇ ਰੂਪ ਵਿੱਚ ਦੇਖਦੇ ਹਨ।
ਸਾਨਗ ਬੋ ਲਈ ਸਿਲੀਕਾਨ ਦਾ ਇਹ ਪੁਤਲਾ ਸਿਰਫ਼ ਇੱਕ ਪੁਤਲਾ ਨਹੀਂ ਹੈ, ਉਹ ਉਨਾਂ ਦੀ ਲੜਕੀ ਹੈ। 29 ਸਾਲ ਦੇ ਸਾਨਗ ਬੋ ਦੇ ਸਿਰ ਵਿੱਚ ਇੱਕ ਗੱਠ ਬਣ ਰਹੀ ਸੀ। ਅਜਿਹੇ ਵਿੱਚ ਉਹ ਵਿਆਹ ਕਰਕੇ ਬੱਚੇ ਨਹੀਂ ਪੈਦਾ ਕਰਨਾ ਚਾਹੁੰਦੇ ਸਨ। ਉਨਾਂ ਦਾ ਮੰਨਣਾ ਸੀ ਕਿ ਅਜਿਹਾ ਕਰਕੇ ਉਹ ਦੋ ਹੋਰ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਦੇਣਗੇ। ਫਿਰ ਉੇਹ ਇਸ ਗੁੱਡੀਆ ਨੂੰ ਘਰ ਲਿਆਏ ਤੇ ਉਸ ਨੂੰ ਹੀ ਆਪਣੀ ਲੜਕੀ ਬਣਾ ਲਿਆ। ਉਹ ਉਸ ਲਈ ਕੱਪੜੇ ਖਰੀਦਦੇ ਹਨ, ਉਸ ਲਈ ਖਿਡੌਣੇ ਖਰੀਦਦੇ ਹਨ ਤੇ ਉਸ ਨੂੰ ਘੁਮਾਉਣ ਵੀ ਲਿਜਾਂਦੇ ਹਨ। 36 ਸਾਲ ਦੇ ਝਾਂਗ ਫੈਨ ਵੀ ਕੁੱਝ ਅਜਿਹੇ ਹੀ ਹਨ। ਬੀਜਿੰਗ ਵਿੱਚ ਸਟਾਕ ਟ੍ਰੇਡਿੰਗ ਦਾ ਕੰਮ ਕਰਨ ਵਾਲੇ ਝਾਂਗ ਕਹਿੰਦੇ ਹਨ ਕਿ ਉਨਾਂ ਦੀ ਗੁਡੀਆ ਉਨਾਂ ਦੀ ਫੀਮੇਲ ਵਰਜਨ ਹੈ। ਉਹ ਇਸ ਲਈ ਕੱਪੜੇ ਖਰੀਦਦੇ ਹਨ, ਗਹਿਣੇ ਖਰੀਦ ਦੇ ਹਨ ਤੇ ਉਸ ਨਾਲ ਹੈਂਗਆਊਟ ''ਤੇ ਵੀ ਜਾਂਦੇ ਹਨ । ਲੀ ਚੇਨ ਦੀ ਕਹਾਣੀ ਵੀ ਕੁੱਝ ਅਜਿਹੀ ਹੀ ਹੈ। ਚੇਨ ਦਾ ਤਲਾਕ ਹੋ ਚੁੱਕਿਆ ਹੈ ਪਰ ਉਹ ਮੰਨਦੇ ਹਨ ਕਿ ਜਦੋਂ ਤੋਂ ਇਹ ਗੁੱਡੀਆ ਉਨਾਂ ਦੀ ਜ਼ਿੰਦਗੀ ਵਿੱਚ ਆਈ ਹੈ ਉਹ ਜਵਾਨ ਹੋ ਗਏ ਹਨ।


Related News