ਐਲੋਵੇਰਾ ਨਾਲ ਹੁੰਦੀਆਂ ਹਨ ਨੇ ਕਈ ਬੀਮਾਰੀਆਂ ਦੂਰ

Wednesday, Feb 22, 2017 - 11:58 AM (IST)

ਐਲੋਵੇਰਾ ਨਾਲ ਹੁੰਦੀਆਂ ਹਨ ਨੇ ਕਈ ਬੀਮਾਰੀਆਂ ਦੂਰ

ਜਲੰਧਰ— ਅੱਜ ਕੱਲ ਹਰ ਕੋਈ ਆਪਣੀ ਚਮੜੀ ''ਤੇ ਸਿਹਤ ਨਾਲ ਜੁੜੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਮੈਡੀਕਲ ਟ੍ਰੀਟਮੈਂਟ ਦਾ ਸਹਾਰਾ ਲੈਂਦਾ ਹੈ, ਇਸ ਦੇ ਨਾਲ ਪੈਸਿਆਂ ਦਾ ਖਰਚਾ ਵੀ ਬਹੁਤ ਹੁੰਦਾ ਹੈ ਪਰ ਅਸੀਂ ਆਪਣੀ ਵਿਅਸਥ ਜਿੰਦਗੀ ''ਚ ਥੋੜਾ ਸਮਾਂ ਕੱਢ ਕੇ ਇਨ੍ਹਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਸਾਡੇ ਘਰ ''ਚ ਹੀ ਕੁੱਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਕਰ ਕੇ ਅਸੀਂ ਆਪਣੀ ਸਿਹਤ ''ਤੇ ਚਮੜੀ ਨਾਲ ਜੁੜੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਐਲੋਵੇਰਾ ਇਕ ਅਜਿਹੀ ਦਵਾਈ ਹੈ ਜੋ ਆਸਾਨੀ ਦੇ ਨਾਲ ਹੀ ਮਿਲ ਜਾਂਦੀ ਹੈ, ਇਸ ਦੇ ਗੁਣਾ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ। ਐਲੋਵੇਰਾ ਸਾਡੀ ਚਮੜੀ ਨੂੰ ਸਿਹਤਮੰਦ ਬਣਾਉਂਦਾ ਹੈ ''ਤੇ ਇਸ ਦੇ ਇਸਤੇਮਾਲ ਨਾਲ ਚਮੜੀ ''ਚ ਚਮਕ ਵੀ ਆਉਂਦੀ ਹੈ। ਰੋਜ਼ਾਨਾ 1 ਚਮਚ ਐਲੋਵੇਰਾ ਲੈਣ ਨਾਲ ਸਿਹਤ ਸੰਬੰਧੀ ਬੀਮਾਰੀਆਂ ਦੂਰ ਰਹਿੰਦੀਆਂ ਹਨ। ਆਓ ਜਾਣਦੇ ਹਾਂ ਐਲੋਵੇਰਾ ਦੇ ਬਹੁਤ ਸਾਰੇ ਫਾਇਦੇ। 
1. ਹਾਈਡਰੋਕਲੋਰਿਕ ਸੰਬੰਧੀ ਪਰੇਸ਼ਾਨੀਆਂ
ਇਕ ਚਮਚ ਐਲੋਵੇਰਾ ਜੂਸ ''ਚ ਘਿਉ ਪਾ ਕੇ ਪੀਓ, ਤੁਸੀਂ ਚਾਹੋ ਤਾਂ ਇਸ ''ਚ ਇਕ ਚੁੱਟਕੀ ਸੇਂਧਾ ਨਮਕ ਵੀ ਮਿਲਾ ਸਕਦੇ ਹੋ। 
2. ਚਮੜੀ ਦੇ ਰੋਗਾ ਤੋਂ ਛੁਟਕਾਰਾ
ਰੋਜ ਸਵੇਰੇ 1 ਚਮਚ ਐਲੋਵੇਰਾ ਜੂਸ ਲੈਣ ਨਾਲ ਚਮੜੀ ਨਰਮ ''ਤੇ ਚਮਕਦਾਰ ਹੁੰਦੀ ਹੈ। 
3. ਖਾਂਸੀ ''ਤੇ ਗੱਲੇ ਦੀ ਖਾਰਿਸ਼ ਤੋਂ ਛੁਟਕਾਰਾ
ਐਲੋਵੇਰਾ ਨੂੰ ਗਰਮ ਕਰਕੇ ਇਸ ਦਾ ਗੁੱਦਾ ਕੱਢ ਲਵੋ। ਇਸ ''ਚ ਕਾਲੀ ਮਿਰਚ ''ਤੇ ਕਾਲਾ ਨਮਕ ਮਿਲਾ ਕੇ ਚੂਸੋ। ਇਸ ਤਰ੍ਹਾਂ ਕਰਨ ਨਾਲ ਗਲੇ ਦੀ ਖ਼ਾਰਿਸ਼ ''ਤੇ ਖਾਂਸੀ ਨੂੰ ਬਹੁਤ ਫਾਇਦਾ ਮਿਲੇਗਾ। 
4.ਕਮਰ ਦਰਦ ਦੂਰ
ਆਟੇ ''ਚ ਐਲੋਵੇਰਾ ਦਾ ਗੁੱਦਾ ਮਿਕਸ ਕਰਕੇ ਰੋਟੀ ਬਣਾ ਲਵੋ। ਰੋਜ਼ਾਨਾ ਇਸਨੂੰ ਖਾਣ ਦੇ ਨਾਲ ਕਮਰ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ। 
5. ਬੱਚਿਆਂ ਦਾ ਬਿਸਤਰ ਗਿੱਲਾ ਕਰਨਾ 
ਐਲੋਵੇਰਾ ਜੈਲ ''ਚ ਭੂੰਨੇ ਹੋਏ ਤਿੱਲ ''ਤੇ ਗੁੜ ਮਿਲਾਕੇ ਲੱਡੂ ਬਣਾ ਲਵੋ ''ਤੇ ਬੱਚਿਆਂ ਨੂੰ ਖਵਾ ਦਿਓ। ਇਸ ਨਾਲ ਉਨ੍ਹਾਂ ਦੇ ਬਿਸਤਰ ਗਿੱਲਾ ਕਰਨ ਦੀ ਆਦਤ ਛੂਟ ਜਾਵੇਗੀ।


Related News