ਇਕ ਵਿਲੱਖਣ ਝਰਨਾ.. ਜਿਸ ''ਚ ਨਹਾਉਣ ਨਾਲ ਪਤੀ-ਪਤਨੀ ''ਚ ਨਹੀਂ ਹੁੰਦਾ ਝਗੜਾ

Monday, May 08, 2017 - 01:28 PM (IST)

ਇਕ ਵਿਲੱਖਣ ਝਰਨਾ.. ਜਿਸ ''ਚ ਨਹਾਉਣ ਨਾਲ ਪਤੀ-ਪਤਨੀ ''ਚ ਨਹੀਂ ਹੁੰਦਾ ਝਗੜਾ
ਨਵੀਂ ਦਿੱਲੀ— ਪਿਆਰ ''ਚ ਤਕਰਾਰ ਹੋਣਾ ਆਮ ਗੱਲ ਹੈ ਪਰ ਜਦੋਂ ਇਹ ਤਕਰਾਰ ਜ਼ਿਆਦਾ ਵੱਧ ਜਾਂਦੀ ਹੈ ਤਾਂ ਰਿਸ਼ਤਾ ਟੁੱਟਣ ਦਾ ਡਰ ਰਹਿੰਦਾ ਹੈ। ਇਹ ਗੱਲ ਪ੍ਰੇਮਿਕਾ ਜਾਂ ਪ੍ਰੇਮੀ ''ਤੇ ਹੀ ਨਹੀਂ ਬਲਕਿ ਪਤੀ-ਪਤਨੀ ਦੇ ਰਿਸ਼ਤੇ ''ਤੇ ਵੀ ਲਾਗੂ ਹੁੰਦੀ ਹੈ। ਜੇ ਤੁਸੀਂ ਜੁਦਾਈ ਦੇ ਇਸ ਡਰ ਨੂੰ ਹਮੇਸ਼ਾ ਲਈ ਦੂਰ ਕਰਨਾ ਚਾਹੁੰਦੇ ਹੋ ਤਾਂ ਭਦੈਯਾ ਕੁੰਡ ''ਚ ਇਕ ਡੁਬਕੀ ਲਗਾ ਲਓ। ਇਸ ਕੁੰਡ ''ਚ ਡੁਬਕੀ ਲਗਾਉਣ ਨਾਲ ਪਤੀ-ਪਤਨੀ ''ਚ ਕਦੇ ਝਗੜਾ ਨਹੀਂ ਹੁੰਦਾ।
ਸੁਣ ਕੇ ਥੋੜ੍ਹਾ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ। ਇਸ ਭਦੈਯਾ ਕੁੰਡ ''ਚ ਆਉਣ ਵਾਲਾ ਪਾਣੀ ਅਦਭੁੱਤ ਨਹੀਂ ਹੈ। ਮਾਨਸੂਨ ਦੇ ਮੌਸਮ ''ਚ ਹੀ ਇਸ ਝਰਨੇ ਤੋਂ ਪਾਣੀ ਵੱਗਦਾ ਹੈ। ਅਸਲ ''ਚ ਮੀਂਹ ਦਾ ਪਾਣੀ ਜਿਨ੍ਹਾਂ ਪੱਥਰਾਂ ਤੋਂ ਹੋ ਕੇ ਕੁੰਡ ''ਚ ਆਉਂਦਾ ਹੈ ਉਸ ''ਚ ਕੋਈ ਚਮਤਕਾਰ ਜ਼ਰੂਰ ਹੈ। ਇਸ ਕੁੰਡ ''ਚ ਵਿਆਹੇ ਜੋੜਿਆਂ ਤੋਂ ਇਲਾਵਾ ਬਜ਼ੁਰਗ ਜੋੜੇ ਵੀ ਇਕੱਠੇ ਨਹਾਉਣ ਆਉਂਦੇ ਹਨ।

ਭਦੈਯਾ ਕੁੰਡ ਭਾਰਤ ਦੇ ਦਿਲ ਮੱਧ ਪ੍ਰਦੇਸ਼ ਦੇ ਖੂਬਸੂਰਤ ਸੈਰ ਸਪਾਟਾ ਵਾਲੀ ਥਾਂ ਸ਼ਿਵਪੁਰੀ ''ਚ ਸਥਿਤ ਹੈ। ਭਦੈਯਾ ਕਦੇ ਸਿੰਧਿਆ ਰਾਜਵੰਸ਼ ਦੀ ਗਰਮੀਆਂ ''ਚ ਰਾਜਧਾਨੀ ਹੋਇਆ ਕਰਦਾ ਸੀ। ਰਾਜਵੰਸ਼ ਨੇ ਹੀ ਇੱਥੇ ਕੁੰਡ ਦਾ ਨਿਰਮਾਣ ਕਰਵਾਇਆ ਸੀ। ਇਸ ਝਰਨੇ ਦਾ ਪਾਣੀ ਇਕ ਮੰਦਰ ਦੇ ਉੱਪਰੋਂ ਡਿੱਗਦਾ ਹੈ ਅਤੇ ਇਕ ਕੁੰਡ ''ਚ ਇੱਕਠਾ ਹੋ ਜਾਂਦਾ ਹੈ। ਮਾਨਤਾ ਹੈ ਕਿ ਇਸ ਕੁੰਡ ''ਚ ਜਿਹੜਾ ਵਿਆਹਿਆ ਜੋੜਾ ਨਹਾਉਂਦਾ ਹੈ ਉਨ੍ਹਾਂ ''ਚ ਕਦੇ ਵੀ ਝਗੜਾ ਨਹੀਂ ਹੁੰਦਾ। ਲੋਕਾਂ ਮੁਤਾਬਕ ਜਿਸ ਪਤੀ-ਪਤਨੀ ''ਚ ਝਗੜੇ ਹੁੰਦੇ ਹਨ ਉਨ੍ਹਾਂ ਦੁਆਰਾ ਇਸ ਕੁੰਡ ''ਚ ਨਹਾਉਣ ਨਾਲ ਰਿਸ਼ਤੇ ''ਚ ਪਿਆਰ ਵਾਪਸ ਆ ਜਾਂਦਾ ਹੈ। 


Related News