ਚਿਹਰੇ ਦੇ ਅਣਚਾਹੇ ਵਾਲ ਹਟਾਉਣ ਲਈ ਅਪਣਾਓ ਇਹ 3 ਹੋਮਮੇਡ ਫੇਸ ਮਾਸਕ

02/21/2020 12:35:00 PM

ਜਲੰਧਰ—ਚਿਹਰੇ ਦੇ ਅਣਚਾਹੇ ਵਾਲਾਂ ਤੋਂ ਲਗਭਗ ਹਰ ਮਹਿਲਾ ਪ੍ਰੇਸ਼ਾਨ ਰਹਿੰਦੀ ਹੈ। ਹਰ ਔਰਤ ਚਾਹੁੰਦੀ ਹੈ ਕਿ ਉਸ ਦਾ ਚਿਹਰਾ ਇਕਦਮ ਕਲੀਨ ਐਂਡ ਕਲੀਅਰ ਦਿਖਾਈ ਦੇਵੇ। ਪਰ ਕੁਝ ਹਾਰਮੋਨਲ ਬਦਲਾਅ ਦੇ ਚੱਲਦੇ ਚਿਹਰੇ 'ਤੇ ਬਾਲ ਆਉਣ ਲੱਗਦੇ ਹਨ। ਥ੍ਰੈਡਿੰਗ ਅਤੇ ਫੇਸ ਵੈਕਸਿੰਗ ਦਾ ਸਹਾਰਾ ਵੀ ਕਾਫੀ ਦਰਦਨਾਕ ਅਤੇ ਸਕਿਨ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੁੰਦਾ ਹੈ। ਲਗਾਤਾਰ ਫੇਸ ਵੈਕਸਿੰਗ ਦੀ ਵਰਤੋਂ ਕਰਨ ਨਾਲ ਚਿਹਰੇ ਦੀ ਸਕਿਨ ਢੱਲ ਸਕਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਅਜਿਹੇ ਫੇਸ ਪੈਕਸ ਜਿਨ੍ਹਾਂ ਦੀ ਮਦਦ ਨਾਲ ਕੁਦਰਤੀ ਤਰੀਕੇ ਨਾਲ ਤੁਸੀਂ ਚਿਹਰੇ ਦੇ ਵਾਲਾਂ ਤੋਂ ਛੁਟਕਾਰਾ ਪਾ ਸਕਦੀ ਹੋ।
ਪਪੀਤਾ ਅਤੇ ਹਲਦੀ ਫੇਸ ਪੈਕ
ਪਪੀਤੇ ਦਾ ਪੈਕ ਜਦੋਂ ਚਿਹਰੇ 'ਤੇ ਲਗਾਉਂਦੇ ਹਾਂ ਤਾਂ ਇਹ ਕਾਫੀ ਡਰਾਈ ਹੋ ਜਾਂਦਾ ਹੈ। ਖਾਸ ਤੌਰ 'ਤੇ ਇਹ ਤੁਹਾਡੇ ਚਿਹਰੇ 'ਤੇ ਮੌਜੂਦ ਵਾਲਾਂ ਨਾਲ ਚਿਪਕ ਜਾਂਦਾ ਹੈ। ਪਪੀਤਾ ਅਤੇ ਹਲਦੀ ਦਾ ਫੇਸ ਪੈਕ ਬਣਾਉਣ ਲਈ ਇਕ ਕੌਲੀ 'ਚ ਪਪੀਤਾ ਮੈਸ਼ ਕਰੋ, ਉਸ 'ਚ ਇਕ ਚਮਚ ਹਲਦੀ ਮਿਲਾਓ, ਚੰਗੀ ਤਰ੍ਹਾਂ ਇਨ੍ਹਾਂ ਨੂੰ ਮਿਕਸ ਕਰਨ ਦੇ ਬਾਅਦ 15-20 ਮਿੰਟ ਲਈ ਚਿਹਰੇ 'ਤੇ ਲੱਗਾ ਰਹਿਣ ਦਿਓ। ਪੈਕ ਜਦੋਂ ਸੁੱਕ ਜਾਵੇ ਤਾਂ ਇਸ ਸਰਕੁਲੇਸ਼ਨ ਮੋਸ਼ਮ 'ਚ ਘੁੰਮਾ ਕੇ ਚਿਹਰੇ ਤੋਂ ਉਤਾਰੋ। ਵਾਲ ਰਿਮੂਵ ਕਰਨ ਦੇ ਨਾਲ-ਨਾਲ ਇਸ ਪੈਕ ਨੂੰ ਲਗਾਉਣ ਨਾਲ ਚਿਹਰੇ ਦੇ ਡੈੱਡ ਸੈਲਸ ਵੀ ਰਿਮੂਵ ਹੋ ਜਾਣਗੇ।

PunjabKesari
ਓਟਸ ਅਤੇ ਕੇਲਾ
ਅੱਧਾ ਕੇਲਾ ਲਓ, ਉਸ 'ਚ 1 ਚਮਚ ਓਟਸ ਮਿਲਾਓ। ਦੋਵਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਦੇ ਬਾਅਦ ਚਿਹਰੇ 'ਤੇ ਅਪਲਾਈ ਕਰੋ। 10-15 ਮਿੰਟ ਦੇ ਬਾਅਦ ਜਦੋਂ ਪੈਕ ਸੁੱਕ ਜਾਵੇ ਤਾਂ ਉਸ ਤਰ੍ਹਾਂ ਹਲਕੇ ਹੱਥਾਂ ਨਾਲ ਸਰਕੁਲੇਸ਼ਨ ਮੋਸ਼ਮ 'ਚ ਹੱਥ ਘੁੰਮਾਉਂਦੇ ਹੋਏ ਪੈਕ ਨੂੰ ਚਿਹਰੇ ਤੋਂ ਉਤਾਰੋ। ਉਸ ਦੇ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਅਜਿਹਾ ਤੁਸੀਂ ਹਫਤੇ 'ਚ 2 ਵਾਰ ਕਰੋ।
ਮਸੂਰ ਦਾਲ
ਰਾਤ ਭਰ 1 ਚਮਚ ਮਸੂਰ ਦਾਲ ਪਾਣੀ 'ਚ ਭਿਓ ਕੇ ਰੱਖੋ। ਸਵੇਰੇ ਉੱਠ ਕੇ ਦਾਲ ਨੂੰ ਚੰਗੀ ਤਰ੍ਹਾਂ ਪੀਸ ਲਓ। ਦਾਲ ਪੀਸਣ ਦੇ ਬਾਅਦ ਉਸ 'ਚ 1 ਟੀ ਸਪੂਨ ਹਲਦੀ, 1 ਟੀ ਸਪੂਨ ਸ਼ਹਿਦ ਅਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾਓ। ਇਸ ਪੇਸਟ ਦੇ ਨਾਲ ਚਿਹਰੇ ਦੀ ਮਾਲਿਸ਼ ਕਰੋ, ਮਾਲਿਸ਼ ਦੇ ਬਾਅਦ ਕੁਝ ਦੇਰ ਪੈਨ ਨੂੰ ਇਸ ਤਰ੍ਹਾਂ ਲਗਾ ਕੇ ਛੱਡ ਦਿਓ। ਹਲਕੇ ਹੱਥ ਨਾਲ ਰਗੜੋ ਅਤੇ ਸਾਦੇ ਪਾਣੀ ਨਾਲ ਚਿਹਰਾ ਧੋ ਲਓ।
ਇਨ੍ਹਾਂ ਤਿੰਨੇ ਪੈਕਸ 'ਚ ਕਿਸੇ ਇਕ ਪੈਕ ਦੀ ਵਰਤੋਂ 1 ਸਮੇਂ ਹੀ ਕਰੋ। ਪੈਕ ਉਤਾਰਦੇ ਸਮੇਂ ਜਲਦੀ ਨਾ ਕਰੋ, ਮਾਲਿਸ਼ ਹਮੇਸ਼ਾ ਹਲਕੇ ਹੱਥਾਂ ਨਾਲ ਕਰੋ।


Aarti dhillon

Content Editor

Related News