16 ਸ਼ਿੰਗਾਰ ''ਚ ਛੁਪੇ ਹਨ ਸਿਹਤ ਨਾਲ ਜੁੜੇ ਕਈ ਰਾਜ
Wednesday, Jan 04, 2017 - 04:30 PM (IST)

ਜਲੰਧਰ— ਭਾਰਤੀ ਪਰੰਪਰਾ ਦੇ ਅਨੁਸਾਰ ਔਰਤਾਂ ਦਾ 16 ਸ਼ਿਗਾਰ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਇਹ ਸ਼ਿਗਾਰ ਔਰਤਾਂ ਦੀ ਸੁੰਦਰਤਾ ''ਤੇ ਚਾਰ ਚੰਦ ਲੱਗਾ ਦਿੰਦਾ ਹੈ। ਸੁੰਦਰਤਾ ਦੇ ਨਾਲ-ਨਾਲ ਇਸ ''ਚ ਸਿਹਤ ਨਾਲ ਜੁੜੇ ਬਹੁਤ ਸਾਰੇ ਰਾਜ ਸ਼ਾਮਿਲ ਹੁੰਦੇ ਹਨ। ਜੀ ਹਾਂ, ਸ਼ਿਗਾਰ ਦੇ ਦੁਆਰਾ ਸਰੀਰ ਦੇ ਉਨ੍ਹਾਂ ਥਾਵਾਂ ''ਤੇ ਦਬਾਅ ਪੈਂਦਾ ਹੈ ਜੋ ਅਂੈਕਊਪੇਸ਼ਰ ਦਾ ਕੰਮ ਕਰਦੇ ਹਨ ਅਤੇ ਤੁਹਾਨੂੰ ਤੰਦਰੁਸਤ ਰੱਖਣ ''ਚ ਮਦਦਗਾਰ ਹੁੰਦੇ ਹਨ। ਆਓ ਜਾਣਦੇ ਹਾਂ ਕਿਸ ਤਰ੍ਹਾਂ
1. ਬਿੰਦੀ
ਵਿਅਹੁਤਾਂ ਔਰਤਾਂ ਲਈ ਬਿੰਦੀ ਲਗਾਉਣਾ ਜ਼ਰੂਰੀ ਮੰਨਿਆ ਜਾਂਦਾ ਹੈ। ਬਿੰਦੀ ਲਗਾਉਂਣ ਨਾਲ ਸ਼ਕਤੀ ਮਿਲਦੀ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ।
2. ਸੰਦੂਰ
ਔਰਤਾਂ ਜਿਸ ਜਗ੍ਹਾ ''ਤੇ ਸੰਦੂਰ ਲਗਾਉਦੀਆਂ ਹਨ ਉੱਥੇ ਦੀ ਦਿਮਾਗ ਦੀ ਸੰਵੇਦਨਸ਼ੀਲ ਗ੍ਰੰਥੀ ਹੁੰਦੀ ਹੈ। ਇਸ ਜਗ੍ਹਾ ''ਤੇ ਸੰਦੂਰ ਲਗਾਉਣ ਨਾਲ ਮਾਨਸਿਕ ਸ਼ਕਤੀ ਤੇਜ ਹੁੰਦੀ ਹੈ।
3. ਮੰਗਲਸੁਤਰ
ਮੰਗਲਸੁਤਰ ਦੇ ਕਾਲੇ ਮੋਤੀ ਔਰਤਾਂ ਨੂੰ ਬੁਰੀ ਨਜ਼ਰ ਤੋਂ ਬਚਾਉਦੇ ਹਨ।
4. ਬਾਜੂਬੰਦ
ਇਸਨੂੰ ਬਾਹਾਂ ''ਚ ਪਹਿਨਣ ਨਾਲ ਸਥਿਤ ਕੇਂਦਰਾਂ ''ਤੇ ਦਬਾਅ ਪੈਂਦਾ ਹੈ ਜੋ ਔਰਤਾਂ ਨੂੰ ਲੰਮੇ ਸਮੇਂ ਤੱਕ ਸੁੰਦਰ ਅਤੇ ਜਵਾਨ ਬਣਾਈ ਰੱਖਦਾ ਹੈ।
5. ਝੁਮਕੇ
ਕੰਨ ਦੇ ਬਾਹਰੀ ਭਾਗ ''ਚ ਐਂਕਊਪੇਸ਼ਰ ਪੁਆਇੰਟ ਹੁੰਦਾ ਹੈ ਅਤੇ ਝੁਮਕੇ ਪਹਿਨਣ ''ਤੇ ਉਸ ਪੁਆਇੰਟ ''ਤੇ ਦਬਾਅ ਪੈਂਦਾ ਹੈ, ਜਿਸ ਨਾਲ ਕਿ ਕਿਡਨੀ ਤੰਦਰੁਸਤ ਰਹਿੰਦੀ ਹੈ।
6. ਝਾਜਰਾਂ
ਝਾਜਰਾਂ ਹਮੇਸ਼ਾ ਪੈਰਾਂ ''ਚ ਪਾਈਆਂ ਜਾਦੀਆਂ ਹਨ ਜਿਸ ਦੇ ਕਾਰਨ ਝਾਜਰਾ ਦੇ ਧਾਤੂ ਤੱਤ ਚਮੜੀ ਤੋਂ ਰਗੜ ਕੇ ਸਰੀਰ ਦੇ ਅੰਦਰ ਪ੍ਰਵੇਸ਼ ਕਰਦੇ ਹਨ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ''ਚ ਮਦਦ ਕਰਦੇ ਹਨ।
7. ਨੱਥ
ਜਿਸ ਜਗ੍ਹਾਂ ਨੱਥ ਪਹਿਨੀ ਜਾਂਦੀ ਹੈ ਉਸ ਜਗ੍ਹਾਂ ਇੱਕ ਤਰ੍ਹਾਂ ਦਾ ਐਕਊਪੇਸ਼ਰ ਪੁਆਇੰਟ ਹੁੰਦਾ ਹੈ ਜੋ ਬੱਚੇ ਪੈਂਦਾ ਕਰਨ ਦੇ ਦਰਦ ਨੂੰ ਘੱਟ ਕਰਦਾ ਹੈ।
8. ਮਹਿੰਦੀ
ਮਹਿੰਦੀ ਹੱਥਾਂ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਸਰੀਰ ਨੂੰ ਠੰਡਾ ਰੱਖਣ ''ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਚਮੜੀ ਰੋਗਾਂ ਨੂੰ ਵੀ ਦੂਰ ਕਰਦੀ ਹੈ।
9. ਚੂੜੀਆਂ
ਸੋਨੇ ਚਾਂਦੀ ਦੀਆਂ ਚੂੜੀਆਂ ਪਹਿਨਣ ਨਾਲ ਇਨ੍ਹਾਂ ਧਾਤੂਆ ਦੇ ਸਰੀਰਕ ਤੱਤ ਮਿਲਦੇ ਹਨ ਜਿਸ ਨਾਲ ਸਰੀਰਕ ਸ਼ਕਤੀ ਮਿਲਦੀ ਹੈ।
10. ਗੱਜਰਾ
ਗੱਜਰਾ ਵਾਲਾਂ ਨੂੰ ਮਜ਼ਬੂਤ ਅਤੇ ਖੁਸ਼ਬੂਦਾਰ ਬਣਾਉਦਾ ਹੈ।
11. ਕਮਰਬੰਦ
ਕਮਰਬੰਦ ਪਾਉਂਣ ਨਾਲ ਔਰਤਾਂ ਨੂੰ ਹਰਨੀਆਂ ਦੀ ਸਮੱਸਿਆ ਨਹੀਂ ਹੁੰਦੀ।
12. ਕੱਜਲ
ਕੱਜਲ ਲਗਉਣ ਨਾਲ ਅੱਖਾਂ ਨੂੰ ਅਰਾਮ ਮਿਲਦਾ ਹੈ ਅਤੇ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾ ਦੂਰ ਹੁੰਦੀਆਂ ਹਨ।
13. ਬਿਛੂਆ
ਬਿਛੂਆ ਪਹਿਨਣ ਨਾਲ ਨਸਾਂ ''ਚ ਖੂਨ ਦਾ ਪ੍ਰਭਾਵ ਤੇਜ ਹੁੰਦਾ ਹੈ
14. ਮਾਂਗਟਿਕਾ
ਇਸਨੂੰ ਪਹਿਨਣ ਨਾਲ ਕਿਸੇ ਵੀ ਤਰ੍ਹਾਂ ਦੀ ਬੇਚੈਨੀ ਨਹੀਂ ਹੁੰਦੀ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ।
15. ਮੁੰਦੀ
ਉਂਗਲੀਆਂ ''ਚ ਮੁੰਦੀ ਪਹਿਨਣ ਨਾਲ ਔਰਤਾਂ ਆਲਸੀ ਨਹੀ ਰਹਿੰਦੀਆਂ।
16. ਲਾਲ ਕੱਪੜੇ
ਇਹ ਸੂਤੀ ਜਾਂ ਰੇਸ਼ਮ ਦੇ ਬਣੇ ਹੁੰਦੇ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ।