ਯਾਰਕ ਯੂਨੀਵਰਸਿਟੀ ਦੀ ਵਿਦਿਆਰਥਣ ਐਸ਼ਬ੍ਰਿਜਸ ਇਲਾਕੇ ''ਚ ਲਾਪਤਾ
Sunday, May 13, 2018 - 02:10 AM (IST)

ਟੋਰਾਂਟੋ— ਪੁਲਸ ਐਸ਼ਬ੍ਰਿਜਸ ਬੇਅ ਇਲਾਕੇ ਦੀ ਯਾਰਕ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜਾਈ ਕਰ ਰਹੀ ਇਕ ਲੜਕੀ ਦੀ ਭਾਲ 'ਚ ਲੱਗੀ ਹੋਈ ਹੈ, ਜੋ ਕਿ ਵੀਰਵਾਰ ਤੋਂ ਲਾਪਤਾ ਹੈ। ਪੁਲਸ ਵਲੋਂ ਲੜਕੀ ਦਾ ਨਾਂ ਜ਼ਾਬੀਆ ਅਫਜ਼ਲ ਦੱਸਿਆ ਗਿਆ ਹੈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਵੇਰੇ ਕਰੀਬ 9:40 'ਤੇ ਜ਼ਾਬੀਆ ਨੇ ਹਾਈਵੇਅ 400 ਤੇ ਮੇਜਰ ਮੈਕੇਂਜ਼ੀ ਡਰਾਈਵ ਤੋਂ ਵੂਡੀ ਬੀਚ ਦੀ ਉਬੇਰ ਟੈਕਸੀ ਲਈ ਸੀ।
Zabia AFZAL 30 yrs missing from the Vaughan area. Possibly in the Toronto area. Pls call 4cib if you see Zabia. pic.twitter.com/KOycip5bEM
— YRP Duty Office (@YRPDutyOffice) May 11, 2018
ਪੁਲਸ ਨੇ ਦੱਸਿਆ ਕਿ ਉਸ ਨੂੰ ਆਖਰੀ ਵਾਰ ਵੂਡੀ ਬੀਚ ਇਲਾਕੇ 'ਚ ਹੀ ਦੇਖੀ ਗਈ ਸੀ ਉਸ ਦੇ ਬੂਟ ਤੇ ਸਵੈਟਰ ਨੇੜੇ ਦੀਆਂ ਹੀ ਚੱਟਨਾਂ ਤੋਂ ਮਿਲੇ ਹਨ। ਅਫਜ਼ਲ ਦੀ ਯੂਨੀਅਨ ਦੇ ਲੋਕਾਂ ਦੱਸਿਆ ਕਿ ਅਫਜ਼ਲ ਬਿਨਾਂ ਕੋਟ, ਬੂਟ ਤੇ ਪੈਸਿਆਂ ਦੇ ਹੈ। ਪੁਲਸ ਨੇ ਕਿਹਾ ਕਿ ਅਫਜ਼ਲ ਸਾਊਥ ਏਸ਼ੀਅਨ ਹੈ। ਉਸ ਦਾ ਕੱਦ 5 ਫੁੱਟ 4 ਇੰਚ ਤੇ ਭਾਰਤ 128 ਪਾਊਂਡ ਦੇ ਕਰੀਬ ਹੈ। ਉਸ ਦੇ ਗਹਿਰੇ ਭੂਰੇ ਵਾਲ ਹਨ। ਉਸ ਨੇ ਕਾਲੀ ਪੈਂਟ, ਹਰੀ ਕਮੀਜ਼ ਤੇ ਹੂਡੀ ਪਾਈ ਹੋਈ ਹੈ। ਟੋਰਾਂਟੋ ਪੁਲਸ ਤੇ ਯਾਰਕ ਪੁਲਸ ਇਸ ਮਾਮਲੇ 'ਚ ਮਿਲ ਕੇ ਜ਼ਮੀਨ ਤੇ ਪਾਣੀ 'ਚ ਲੜਕੀ ਦੀ ਭਾਲ ਕਰ ਰਹੀਆਂ ਹਨ। ਯਾਰਕ ਪੁਲਸ ਲੜਕੀ ਨੂੰ ਲੱਭਣ ਲਈ ਹੈਲੀਕਾਪਟਰ ਦੀ ਮਦਦ ਲੈ ਰਹੀ ਹੈ। ਪੁਲਸ ਨੇ ਲੜਕੀ ਦੀ ਭਾਲ ਦੇ ਸਬੰਧ 'ਚ ਸਥਾਨਕ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।