ਵੁਹਾਨ ਸੰਮੇਲਨ ਤੋਂ ਬਾਅਦ ਭਾਰਤ ਤੇ ਚੀਨ ਦੇ ਨੇਤਾਵਾਂ ਵਿਚਾਲੇ ਮੁੱਦਿਆਂ ਦੀ ਵਿਆਪਕ ਸਮਝ ਬਣੀ : ਰਾਜਦੂਤ

Saturday, May 19, 2018 - 09:51 PM (IST)

ਵੁਹਾਨ ਸੰਮੇਲਨ ਤੋਂ ਬਾਅਦ ਭਾਰਤ ਤੇ ਚੀਨ ਦੇ ਨੇਤਾਵਾਂ ਵਿਚਾਲੇ ਮੁੱਦਿਆਂ ਦੀ ਵਿਆਪਕ ਸਮਝ ਬਣੀ : ਰਾਜਦੂਤ

ਬੀਜਿੰਗ— ਚੀਨ 'ਚ ਭਾਰਤ ਦੇ ਰਾਜਦੂਤ ਗੌਤਮ ਬੰਬਾਵਲੇ ਨੇ ਕਿਹਾ ਕਿ ਵੁਹਾਨ ਸੰਮੇਲਨ ਤੋਂ ਬਾਅਦ ਦੋਹਾਂ ਦੀ ਅਗਵਾਈ ਵਿਚਾਲੇ ਰਣਨੀਤਕ ਤੇ ਸਮੁੱਚੇ ਮੁੱਦਿਆਂ ਬਾਰੇ ਵਿਆਪਕ ਸਮਝ ਬਣੀ ਹੈ। ਪਿਛਲੇ ਸਾਲ ਦੇ ਡੋਕਲਾਮ ਵਿਵਾਦ ਵਿਚਾਲੇ ਭਾਰਤ ਚੀਨ ਸੰਬੰਧਾਂ ਨੂੰ ਮਜਬੂਤੀ ਪ੍ਰਦਾਨ ਕਰਨ ਲਈ ਅਪ੍ਰੈਲ 'ਚ ਚੀਨ ਨਾਲ ਮੱਧ ਸ਼ਹਿਰ ਵੁਹਾਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਦੋ ਦਿਨਾਂ 'ਦਿਨ ਨਾਲ ਦਿਲ ਦੀ ਗੱਲ' ਸੰਮੇਲਨ ਹੋਇਆ ਸੀ।
ਬੰਬਾਵਲੇ ਨੇ ਕਿਹਾ, 'ਅੱਜ ਖਾਸਕਰ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਵੁਹਾਨ ਸੰਮੇਲਨ, ਜਿਥੇ ਦੋਹਾਂ ਨੇਤਾਵਾਂ ਨੇ ਕਈ ਘੰਟਿਆਂ ਤਕ ਖਾਸਕਰ ਰਣਨੀਤਕ ਤੇ ਸਮੁੱਚੇ ਮੁੱਦਿਆਂ 'ਤੇ ਦਿਲ ਨਾਲ ਦਿਲ ਤਕ ਗੱਲਬਾਤ ਕੀਤੀ ਸੀ। ਉਸ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਅਗਵਾਈ 'ਚ ਇਕ ਦੂਜੇ ਦੇ ਪ੍ਰਤੀ ਵਿਆਪਕ ਸਮਝ ਬਣੀ ਹੋਈ ਹੈ।'' ਪਿਛਲੇ ਸਾਲ ਜਦੋਂ ਭਾਰਤ ਨੇ ਡੋਕਲਾਮ 'ਚ ਇਕ ਸੜਕ ਨਿਰਮਾਣ ਦਾ ਕੰਮ ਬੰਦ ਕਰਵਾਇਆ ਸੀ ਉਦੋਂ ਦੋਹਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ 73 ਦਿਨਾਂ ਤਕ ਵਿਵਾਦ ਚੱਲਿਆ ਸੀ।
ਇਥੇ ਭਾਰਤੀ ਦੂਤਘਰ 'ਚ ਭਾਰਤ ਦੇ ਮਹਾਨ ਕਵੀ ਰਵੀਂਦਰਨਾਥ ਟੈਗੋਰ ਦੀ 157ਵੀਂ ਜਯੰਤੀ ਦੇ ਸਿਲਸਿਲੇ 'ਚ ਇਕ ਬੈਠਕ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਟੈਗੋਰ ਚੀਨ ਤੇ ਉਸ ਦੀ ਪ੍ਰਾਚੀਨ ਸੱਭਿਅਤਾ ਦੇ ਪ੍ਰਤੀ ਆਕਰਸ਼ਿਤ ਹੋਏ ਸਨ। ਉਹ ਭਾਰਤ ਦੇ ਉਨ੍ਹਾਂ ਮਹਾਨ ਹਸਤੀਆਂ 'ਚੋਂ ਇਕ ਸਨ ਜੋ ਦੁਨੀਆ ਦੀ ਦੋ ਮਹਾਨ ਸੱਭਿਅਤਾਵਾਂ ਭਾਰਤ ਤੇ ਚੀਨ ਵਿਚਾਲੇ ਆਪਸੀ ਤਾਲਮੇਲ ਤੇ ਸਹਿਯੋਗ ਸਾਂਝੇਦਾਰੀ ਦੇ ਫਾਇਦੇ ਸਮਝਦੇ ਸਨ।


Related News