ਚੋਰੀ ਦੇ ਮਾਮਲੇ ''ਚ ਨਾਮਜ਼ਦ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ

Thursday, May 24, 2018 - 05:02 PM (IST)

ਚੋਰੀ ਦੇ ਮਾਮਲੇ ''ਚ ਨਾਮਜ਼ਦ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ

ਵੈਰੋਵਾਲ (ਗਿੱਲ) : ਵੈਰੋਵਾਲ ਪੁਲਸ ਵਲੋਂ ਬੀਤੇ ਦਿਨੀਂ ਰਈਆ ਖਡੂਰ ਸਾਹਿਬ ਰੋਡ ਉਪਰ ਗਗੜੇਵਾਲ ਦੇ ਨੇੜੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਇਸ ਸਬੰਧੀ ਥਾਣਾ ਵੈਰੋਵਾਲ ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਪਿੰਡ ਭਲਾਈਪੁਰ ਦੇ ਟੈਲੀਫੋਨ ਐਕਸਚੇਂਜ ਨੇੜੇ ਰਹਿੰਦੇ ਸਿਮਰਨਜੀਤ ਸਿੰਘ ਪੁੱਤਰ ਬਘੇਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਦਿਨ ਉਹ ਘਰ ਬੰਦ ਕਰਕੇ ਪਰਿਵਾਰ ਸਮੇਤ ਬਾਹਰ ਗਏ ਹੋਏ ਸਨ ਤਾਂ ਪਿਛੋਂ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੇ ਘਰੋਂ ਜਿੰਦਰੇ ਤੋੜ ਕੇ ਇਕ ਲੈਪਟਾਪ, ਸੋਨੇ ਦੀਆ ਵਾਲੀਆ, ਇਕ ਸੋਨੇ ਦੀ ਮੁੰਦਰੀ ਅਤੇ ਮੋਬਾਈਲ ਫੋਨ ਚੋਰੀ ਕਰ ਲਿਆ ਸੀ। ਜਿਸ ਸਬੰਧੀ ਥਾਣਾ ਵੈਰੋਵਾਲ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਇਸ ਕੇਸ 'ਚ ਪੁਲਸ ਵਲੋਂ ਤਿੰਨ ਵਿਅਕਤੀ ਨਾਮਜ਼ਦ ਕੀਤੇ ਗਏ ਸਨ, ਜਿਨ੍ਹਾਂ 'ਚੋਂ ਮਲਕੀਤ ਸਿੰਘ ਗੋਰਾ ਪੁੱਤਰ ਲਖਵਿੰਦਰ ਸਿੰਘ ਵਾਸੀ ਘੱਗੇ ਪਹਿਲਾਂ ਹੀ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾ ਚੁੱਕਾ ਹੈ ਤੇ ਇਕ ਵਿਅਕਤੀ ਕਰਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਘੱਗੇ ਨੂੰ ਮੁਖਬਰ ਖਾਸ ਦੀ ਇਤਲਾਹ 'ਤੇ ਜਲਾਲਾਬਾਦ ਵਿਖੇ ਨਾਕੇਬੰਦੀ ਦੌਰਾਨ ਪਿੰਡ ਗਗੜੇਵਾਲ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਪੁਲਸ ਵਲੋਂ ਤੀਜੇ ਦੋਸ਼ੀ ਦੀ ਭਾਲ ਵੀ ਕੀਤੀ ਜਾ ਰਹੀ ਹੈ।


Related News