ਬੇਕਾਬੂ ਕਾਰ ਕੰਧ ਨਾਲ ਟਕਰਾਈ, ਇਕ ਦੀ ਮੌਤ, 2 ਜ਼ਖਮੀ
Tuesday, May 15, 2018 - 12:52 AM (IST)

ਹੁਸ਼ਿਆਰਪੁਰ, (ਅਮਰਿੰਦਰ)- ਜੈਜੋਂ ਪੁਲਸ ਚੌਕੀ ਦੇ ਅਧੀਨ ਆਉਂਦੇ ਪਿੰਡ ਮੈਲੀ ਦੇ ਨਜ਼ਦੀਕ ਬੇਕਾਬੂ ਕਾਰ ਕੰਧ ਨਾਲ ਟਕਰਾਉਣ ਕਾਰਨ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਕਾਰ 'ਚ ਸਵਾਰ 2 ਔਰਤਾਂ ਗੰਭੀਰ ਜ਼ਖਮੀ ਹੋ ਗਈਆਂ। ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਵਿਜੇਅੰਤ ਕੁਮਾਰ ਮੌਕੇ 'ਤੇ ਪੁੱਜੇ ਤੇ ਦੋਹਾਂ ਜ਼ਖਮੀ ਔਰਤਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ। ਜ਼ਖਮੀਆਂ ਦੀ ਹਾਲਤ ਵਿਗੜਦੀ ਦੇਖ ਡਾਕਟਰਾਂ ਨੇ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹੁਸ਼ਿਆਰਪਰ ਦੇ ਸ਼ੰਕਰ ਨਗਰ ਵਾਸੀ 45 ਸਾਲਾ ਸ਼ੈਲੀ ਪੁੱਤਰ ਗੁਰਪਾਲ ਤੁੱਲੀ ਵਜੋਂ ਹੋਈ। ਲਾਸ਼ ਦਾ ਪੰਚਨਾਮਾ ਕਰਕੇ ਪੋਸਟਮਾਰਟਮ ਲਈ ਹੁਸ਼ਿਆਰਪੁਰ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਇਸ ਮਾਮਲੇ 'ਚ ਧਾਰਾ 174 ਦੇ ਅਧੀਨ ਕਾਰਵਾਈ ਕਰ ਰਹੀ ਹੈ।