ਝਗਡ਼ਿਆਂ ’ਚ 1 ਲੜਕੀ ਸਣੇ 2 ਜ਼ਖਮੀ

Sunday, May 20, 2018 - 05:51 AM (IST)

ਝਗਡ਼ਿਆਂ ’ਚ 1 ਲੜਕੀ ਸਣੇ 2 ਜ਼ਖਮੀ

 ਜਲਾਲਾਬਾਦ,   (ਨਿਖੰਜ, ਬਜਾਜ, ਜਤਿੰਦਰ, ਸੇਤੀਆ, ਟੀਨੂੰ, ਦੀਪਕ)–  2 ਵੱਖ-ਵੱਖ ਹੋਈਆਂ  ਲਡ਼ਾਈਆਂ ਵਿਚ ਇਕ ਲਡ਼ਕੀ ਸਮੇਤ  2 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਪਹਿਲੇ ਝਗਡ਼ੇ ’ਚ ਜ਼ਖਮੀ  ਅਰੁਣ ਕੁਮਾਰ ਪੁੱਤਰ ਵਿਜੈ ਕੁਮਾਰ  ਵਾਸੀ ਰੇਲਵੇ ਸਟੇਸ਼ਨ ਜਲਾਲਾਬਾਦ ਨੇ ਦੱਸਿਆ ਕਿ  ਮੇਰਾ ਮੋਬਾਇਲ ਚੋਰੀ ਹੋ ਗਿਆ ਸੀ ਅਤੇ ਮੈਨੂੰ  ਇਕ ਵਿਅਕਤੀ ’ਤੇ ਸ਼ੱਕ ਹੋਣ ਕਾਰਨ ਉਸ ਨਾਲ ਮੈਂ ਗੱਲ ਕੀਤੀ ਤਾਂ ਉਕਤ ਵਿਅਕਤੀ ਰੰਜਿਸ਼ ਕੱਢਣ ਲਈ  ਮੇਰੀ ਮਾਤਾ ਦੇ ਨਾਲ ਕੁੱਟ–ਕਾਰ ਕਰਨ ਲੱਗ ਪਿਆ  ਅਤੇ ਜਦੋਂ ਮੈਂ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ  ਉਸ  ਨੇ ਮੇਰੇ ’ਤੇ  ਵੀ ਹਮਲਾ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ।  ਪਿੰਡ ਮੋਹਰ ਸਿੰਘ ਵਾਲਾ ਵਿਖੇ ਹੋਏ ਝਗਡ਼ੇ ’ਚ ਲਡ਼ਕੀ  ਗੁਰਦੀਪ ਕੌਰ ਪੁੱਤਰੀ ਮੰਗਲ ਸਿੰਘ  ਨੇ ਦੱਸਿਆ ਕਿ ਉਹ ਘਰ ’ਚ ਦੋਵੇਂ ਭੈਣਾਂ ਸਨ ਅਤੇ ਉਸ ਦੇ  ਮਾਪੇ ਦਵਾਈ ਲੈਣ ਲਈ ਗਏ ਹੋਏ ਸਨ। ਵਿਰੋਧੀ ਪਾਰਟੀ ਜੋ ਕਿ ਸਾਡੇ ਨਾਲ ਪੁਰਾਣੀ ਰੰਜਿਸ਼ ਰੱਖਦੀ ਹੈ, ਸਾਡੇ ਘਰ ਆ ਕੇ ਸਾਡੇ ਗੱਲ ਪੈ ਗਈ ਅਤੇ ਕੁੱਟ–ਮਾਰ ਕਰ ਕੇ ਉਸ ਨੂੰ ਜ਼ਖਮੀ  ਕਰ ਦਿੱਤਾ। 
 


Related News