ਟਰੰਪ ਟਵਿੱਟਰ ''ਤੇ ਕਿਸੇ ਨੂੰ ਵੀ ਬਲਾਕ ਨਹੀਂ ਕਰ ਸਕਦੇ : ਅਮਰੀਕੀ ਅਦਾਲਤ

Thursday, May 24, 2018 - 12:50 AM (IST)

ਵਾਸ਼ਿੰਗਟਨ — ਨਿਊਯਾਰਕ 'ਚ ਇਕ ਫੈਡਰਲ ਅਦਾਲਤ ਦੇ ਜੱਜ ਨੇ ਬੁੱਧਵਾਰ ਨੂੰ ਫੈਸਲਾ ਸੁਣਾਇਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਾਨੂੰਨੀ ਰੂਪ ਨਾਲ ਕਿਸੇ ਨੂੰ ਵੀ ਟਵਿੱਟਰ ਤੋਂ ਬਲਾਕ ਨਹੀਂ ਕਰ ਸਕਦੇ। ਫੈਸਲੇ 'ਚ ਕਿਹਾ ਗਿਆ ਹੈ ਕਿ ਅਜਿਹਾ ਕਰਨ ਨਾਲ ਸੰਵਿਧਾਨ ਦੇ ਪਹਿਲੇ ਸੋਧ ਦੇ ਤਹਿਤ ਉਨ੍ਹਾਂ ਦੇ ਅਧਿਕਾਰਾਂ ਦਾ ਉਲੰਘਣ ਹੋਵੇਗਾ। ਮੈਨਹੱਟਨ 'ਚ ਅਮਰੀਕਾ ਜ਼ਿਲ੍ਹਾ ਜੱਜ ਨਾਓਮੀ ਰੀਅਸ ਬੁਕਵਾਲਡ ਦਾ ਇਹ ਫੈਸਲਾ ਟਰੰਪ ਖਿਲਾਫ ਕੋਲੰਬੀਆ ਯੂਨੀਵਰਸਿਟੀ 'ਚ ਨਾਈਟ ਫਰਸਟ ਅਮੇਂਡਮਿੰਟ ਇੰਸਟੀਚਿਊਟ ਅਤੇ ਕਈ ਟਵਿੱਟਰ ਯੂਜ਼ਰਾਂ ਵੱਲੋਂ ਦਾਇਰ ਕੀਤੇ ਗਏ ਮੁਕੱਦਮੇ 'ਚ ਆਇਆ ਹੈ।
ਰਾਸ਼ਟਰਪਤੀ ਬਣਨ ਤੋਂ ਪਹਿਲਾਂ ਟਰੰਪ @RealDonaldTrump
ਟਵਿੱਟਰ ਅਕਾਊਂਟ ਦਾ ਇਸਤੇਮਾਲ ਕਰਦੇ ਹਨ। ਇਸ ਨਾਲ ਉਹ ਆਪਣਾ ਏਜੰਡਾ ਅਤੇ ਆਪਣੀਆਂ ਨੀਤੀਆਂ ਦਾ ਪ੍ਰਸਾਰ ਕਰਦੇ ਹਨ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਇਸ ਅਕਾਊਂਟ ਨਾਲ ਲੋਕਾਂ ਦੀ ਨਿੰਦਾ ਵੀ ਕਰਦੇ ਰਹੇ ਹਨ। ਇਸ ਫੈਸਲੇ 'ਤੇ ਇਸ ਮਾਮਲੇ 'ਚ ਰਾਸ਼ਟਰਪਤੀ ਦੀ ਨੁਮਾਇੰਦਗੀ ਕਰ ਰਹੇ ਯੂ. ਐੱਸ. ਡਿਪਾਰਟਮੈਂਟ ਆਫ ਜਸਟਿਸ ਦੇ ਬੁਲਾਰੇ ਅਤੇ ਟਵਿੱਟਰ ਨੇ ਕੋਈ ਟਿੱਪਣੀ ਨਹੀਂ ਕੀਤੀ।
ਅਭਿਯੋਗੀ ਨੇ ਕਿਹਾ ਕਿ ਟਰੰਪ ਦਾ ਟਵਿੱਟਰ ਅਕਾਊਂਟ ਜਨਤਕ ਮੰਚ ਹੈ। ਰਾਸ਼ਟਰਪਤੀ ਟਰੰਪ ਯੂਜ਼ਰਾਂ ਨੂੰ ਸਿਰਫ ਇਸ ਲਈ ਹੀ ਬਲਾਕ ਨਹੀਂ ਕਰ ਸਕਦੇ ਕਿਉਂਕਿ ਯੂਜ਼ਰ ਉਨ੍ਹਾਂ ਦੇ ਟਵੀਟਜ਼ ਦੇ ਜਵਾਬ 'ਚ ਉਨ੍ਹਾਂ ਦੀ ਨਿੰਦਾ ਕਰਦੇ ਹਨ।


Related News