ਸੋਨੀਪਤ ''ਚ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ

05/23/2018 2:27:46 AM

ਸੋਨੀਪਤ— ਹਰਿਆਣਾ ਦੇ ਸੋਨੀਪਤ 'ਚ ਪਿੰਡ ਲੜਸੌਲੀ ਦੇ ਨੇੜੇ ਹਾਈਵੇਅ 'ਤੇ ਇਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰ੍ਹਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਤਿੰਨ ਦੋਸਤ ਕਬੀਰਪੁਰ ਪਿੰਡ ਨਿਵਾਸੀ ਅਨਿਲ (28), ਸੋਨੀਪਤ ਓਮੇਕਸ ਸਿਟੀ ਨਿਵਾਸੀ ਅਨੁਜ (29), ਟੀਚਰ ਕਲੌਨੀ ਨਿਵਾਸੀ ਰਾਜੀਵ ਬੱਤਰਾ ਮੰਗਲਵਾਰ ਨੂੰ ਕਿਸੇ ਕੰਮ ਤੋਂ ਸੋਨੀਪਤ ਤੋਂ ਪਾਣੀਪਤ ਜਾ ਰਹੇ ਸਨ। ਵਾਪਸੀ ਦੌਰਾਨ ਉਨ੍ਹਾਂ ਦੀ ਕਾਰ ਗਲਤ ਤਰੀਕੇ ਨਾਲ ਮੁੜੇ ਇਕ ਡੰਪਰ ਨਾਲ ਟਕਰਾ ਗਈ।
ਹਾਦਸੇ 'ਚ ਅਨੁਜ ਤੇ ਅਨਿਲ ਨੇ ਮੌਕੇ 'ਤੇ ਹੀ ਦੰਮ ਤੋੜ ਦਿੱਤਾ ਤੇ ਇਸ ਹਾਦਸੇ 'ਚ ਰਾਜੀਵ ਗੰਭੀਰ ਜ਼ਖਮੀ ਹੋ ਗਿਆ, ਜਿਸ ਨੇ ਹਸਪਤਾਲ 'ਚ ਦੰਮ ਤੋੜ ਦਿੱਤਾ। ਡੰਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਡੰਪਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News