ਕੋਲਕਾਤਾ ਕੋਲੋਂ ਮਿਲੀ ਹਾਰ ਤੋਂ ਬਾਅਦ ਰਹਾਨੇ ਨੇ ਦਿੱਤਾ ਇਹ ਵੱਡਾ ਬਿਆਨ

05/24/2018 12:57:26 AM

ਕੋਲਕਾਤਾ—ਐਲਿਮਿਨੇਟਰ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਹੱਥੋਂ 25 ਦੌੜਾਂ ਨਾਲ ਮਿਲੀ ਹਾਰ ਦੇ ਨਾਲ ਹੀ ਰਾਜਸਥਾਨ ਰਾਈਲਜ਼ ਦਾ ਸਫਰ ਸਮਾਪਤ ਹੋ ਗਿਆ। ਇਸ ਦੇ ਨਾਲ ਹੀ ਕੋਲਕਾਤਾ ਦਾ ਹੁਣ 25 ਮਈ ਨੂੰ ਕੁਆਲੀਫਾਇਰ-2 'ਚ ਸਨਰਾਈਜ਼ਰਸ ਹੈਦਰਾਬਾਦ ਨਾਲ ਸਾਹਮਣਾ ਹੋਵੇਗਾ, ਜੋ ਟੀਮ ਜਿੱਤੇਗੀ ਉਹ ਫਾਈਨਲ 'ਚ ਪਹੁੰਚੇਗੀ। ਰਾਜਸਥਾਨ ਦੇ ਕਪਤਾਨ ਅਜਿੰਕਯ ਰਹਾਨੇ ਨੇ ਹਾਰ ਤੋਂ ਬਾਅਦ ਬਿਆਨ ਦਿੰਦੇ ਹੋਏ ਕੋਲਕਾਤਾ ਗੇਂਦਬਾਜ਼ਾਂ ਦੀ ਕਾਫੀ ਤਾਰੀਫ ਕੀਤੀ।
ਰਹਾਨੇ ਨੇ ਕਿਹਾ ਕਿ ਮੈਚ ਸਾਡੇ ਲਈ ਨਿਰਾਸ਼ਾਜਨਕ ਰਿਹਾ। ਅਸੀਂ ਕੋਲਕਾਤਾ ਦੀਆਂ ਜਲਦ ਹੀ 4-5 ਵਿਕਟਾਂ ਹਾਸਲ ਕਰ ਲਈਆਂ ਸਨ। ਵਧੀਆ ਸ਼ੁਰੂਆਦ ਦੇਖ ਅਸੀਂ ਮੈਚ ਜਿੱਤਣ ਦੇ ਇਰਾਦੇ ਨਾਲ ਦੇਖਿਆ ਪਰ ਕਾਰਤਿਕ ਅਤੇ ਰਸੇਲ ਦੀ ਸਾਂਝੇਦਾਰੀ ਨੇ ਮਿਹਨਤ 'ਤੇ ਪਾਣੀ ਫੇਰ ਦਿੱਤਾ। ਇਸ ਤੋਂ ਬਾਅਦ ਉਸ ਦੇ ਗੇਂਦਬਾਜ਼ਾਂ ਨੇ ਵੀ ਬਹੁਤ ਵਧੀਆ ਖੇਡ ਦਿਖਾਇਆ। ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਦੇ ਹਾਲਾਂਤਾਂ 'ਚ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਨੀ ਚਾਹੀਦੀ ਹੈ। ਉਸ ਨੇ 10-12 ਦੌੜਾਂ ਸਾਨੂੰ ਪਿੱਛੇ ਹੀ ਰੱਖਿਆ ਅਤੇ ਇੱਥੇ ਹੀ ਅਸੀਂ ਮੈਚ ਗੁਆ ਬੈਠੇ। ਜਿੱਤ ਲਈ ਜਰੂਰੀ ਸੀ ਕਿ ਆਖੀਰ ਤੱਕ ਕੋਈ ਵੱਡੀ ਸਾਂਝੇਦਾਰੀ ਹੁੰਦੀ।
ਉਸ ਨੇ ਕਿਹਾ ਕਿ ਜਦੋ ਮੈਂ ਸੰਜੂ ਸੈਮਸਨ ਕ੍ਰੀਜ਼ 'ਤੇ ਸੀ ਤਾਂ ਅਸੀਂ ਮੈਚ 'ਚ ਬਣੇ ਸੀ। ਅਸੀਂ ਰਣਨੀਤੀ ਬਣਾਈ ਸੀ ਕਿ ਵਿਕਟ ਬਚਾ ਕੇ ਆਖਰੀ ਓਵਰਾਂ 'ਚ ਦੌੜਾਂ ਬਣਾਉਦੇ ਜਾਵਾਂਗੇ ਪਰ ਇਸ ਤਰ੍ਹਾਂ ਨਹੀਂ ਹੋਇਆ। ਮੈਚ ਕਾਫੀ ਹੱਦ ਤੱਕ ਠੀਕ ਰਿਹਾ। ਸਾਡੇ ਗੇਂਦਬਾਜ਼ਾਂ ਨੇ ਸੀਜ਼ਨ 'ਚ ਵਧੀਆ ਪ੍ਰਦਰਸ਼ਨ ਕੀਤਾ। ਬੱਲੇਬਾਜ਼ੀ ਅਤੇ ਗੇਂਦਬਾਜ਼ੀ 'ਚ ਸੁਧਾਰ ਦੀ ਜਰੂਰਤ ਹੈ।
ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਾਰਤਿਕ ਦੇ 52 ਅਤੇ ਰਸੇਲ ਦੀ ਅਜੇਤੂ 49 ਦੌੜਾਂ ਦੀ ਪਾਰੀ ਦੀ ਮਦਦ ਨਾਲ 169 ਦੌੜਾਂ ਬਣਾਈਆਂ। ਜਵਾਬ 'ਚ ਰਾਜਸਥਾਨ ਟੀਮ 4 ਵਿਕਟਾਂ ਗੁਆ ਕੇ 144 ਦੌੜਾਂ ਹੀ ਬਣਾ ਸਕੀ। ਰਾਜਸਥਾਨ 14 ਮੈਚਾਂ 'ਚ 14 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਰਹੀ।


Related News