ਔਰਤ ਦਾ ਮੋਬਾਇਲ ਝਪਟ ਕੇ ਲੁਟੇਰੇ ਫਰਾਰ
Tuesday, May 29, 2018 - 12:29 AM (IST)

ਬਟਾਲਾ, (ਸੈਂਡੀ)- ਬੀਤੀ ਦੇਰ ਸ਼ਾਮ ਪਿੰਡ ਮੋਕਲਾਂ ਤੋਂ ਖਜ਼ਾਲਾ ਰੋਡ 'ਤੇ ਮੋਟਰਸਾਈਕਲ ਲੁਟੇਰਿਆਂ ਵੱਲੋਂ ਇਕ ਔਰਤ ਦੇ ਕੰਨੋਂ ਮੋਬਾਇਲ ਫੋਨ ਖੋਹਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦਿਆ ਦਲਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਮੋਕਲਾਂ ਨੇ ਦੱਸਿਆ ਕਿ ਮੇਰਾ ਪਤੀ ਵਿਦੇਸ਼ 'ਚ ਕੰਮ ਕਰਦਾ ਹੈ ਤੇ ਬੀਤੀ ਦੇਰ ਸ਼ਾਮ ਮੇਰੇ ਪਤੀ ਦੀ ਫੋਨ ਆ ਰਿਹਾ ਸੀ ਤੇ ਮੈਂ ਪੈਦਲ ਸੜਕ 'ਤੇ ਫੋਨ 'ਤੇ ਗੱਲ ਕਰਦੀ ਜਾ ਰਹੀ ਸੀ, ਕਿ ਇਸੇ ਦੌਰਾਨ ਪਿੱਛੋਂ 2 ਮੋਟਰਸਾਈਕਲ ਸਵਾਰ ਆਏ। ਜਿੰਨ੍ਹਾਂ ਨੇ ਮੇਰੇ ਕੰਨ ਨਾਲ ਲੱਗੇ ਫੋਨ ਨੂੰ ਝਪਟ ਮਾਰ ਕੇ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਤੁਰੰਤ ਥਾਣਾ ਕਾਦੀਆ ਦੀ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧੀ ਪਿੰਡ ਦੇ ਗ੍ਰੰਥੀ ਦਵਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡਾਂ ਤੇ ਸ਼ਹਿਰਾਂ 'ਚ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਇਨ੍ਹਾਂ ਨੂੰ ਠੱਲ ਪਾਉਣ ਲਈ ਪੁਲਸ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ।