ਪਾਣੀ ਹੈ ਤਾਂ ਕਹਾਣੀ ਹੈ

05/21/2018 3:53:48 PM

ਖਾਦਾਂ ਪਾ ਪਾ ਜ਼ਹਿਰੀ ਮਿੱਟੀ ਕਰਤੀ ਪੰਜਾਬ ਦੀ
ਪਾਣੀਆਂ ਨੂੰ ਤਰਸੇ ਬਈ ਧਰਤੀ ਪੰਜਾਬ ਦੀ
ਕਿਹਦੇ ਨਾਲ ਖੇਡਾਂਗੇ ਜੇ ,ਹਾਣੀ ਨਾ ਰਹੇ
ਅਸੀਂ ਵੀ ਨੀ ਰਹਿਣਾ ਜੇ ਪਾਣੀ ਨਾ ਰਹੇ
ਜਿੰਦਗੀ ਨੀ ਰਹਿਣੀ ਜੇ ਪਾਣੀ ਨਾ ਰਹੇ
ਮਹਿਲ ਪਾਏ ਬੰਦਿਆਂ ਨੇ ਆਲ੍ਹਣੇ ਉਜਾੜ ਕੇ
ਜ਼ਿੰਦਗੀ ਜਿਓਣਾ ਚਾਉਂਦੇ, ਮੱਛੀਆਂ ਨੂੰ ਮਾਰ ਕੇ
ਫਲ ਕਿਹਨੂੰ ਲੱਗਣੇ ਜੇ ਟਾਹਣੀ ਨਾ ਰਹੇ
ਅਸੀਂ ਵੀ ਨੀ ਰਹਿਣਾ ਜੇ ਪਾਣੀ ਨਾ ਰਹੇ
ਸਾਹੋਤੇਆ ਪਿਆਸ ਤੇਲ ਪੀਤਿਆਂ ਨਾ ਲੱਥਣੀ
ਢਿੱਡ ਵਾਲੀ ਭੁੱਖ ਨੋਟ ਖਾਧਿਆਂ ਨਾ ਹੱਟਣੀ
ਪਹਿਲਾ ਪਾਣੀ ਜੀਓ ਹੈ ,ਬਾਣੀ ਇਹ ਕਹੇ
ਅਸੀਂ ਵੀ ਨੀ ਰਹਿਣਾ ਜੇ ਪਾਣੀ ਨਾ ਰਹੇ
ਜ਼ਿੰਦਗੀ ਨੀ ਰਹਿਣੀ ਜੇ ਪਾਣੀ ਨਾ ਰਹੇ
ਕੁਲਵੀਰ ਸਿੰਘ ਡਾਨਸੀਵਾਲ
ਮੋਬਾਈਲ ਨੰ. 7788632472


Related News