4 ਰੁਪਏ ਲਿਟਰ ਵਧ ਸਕਦੇ ਹਨ ਪੈਟਰੋਲ-ਡੀਜ਼ਲ ਦੇ ਮੁੱਲ

Friday, May 18, 2018 - 03:36 AM (IST)

4 ਰੁਪਏ ਲਿਟਰ ਵਧ ਸਕਦੇ ਹਨ ਪੈਟਰੋਲ-ਡੀਜ਼ਲ ਦੇ ਮੁੱਲ

ਨਵੀਂ ਦਿੱਲੀ - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਛੇਤੀ 4 ਰੁਪਏ ਲਿਟਰ ਦਾ ਵਾਧਾ ਹੋ ਸਕਦਾ ਹੈ। ਕੋਟਕ ਇੰਸਟੀਚਿਊਸ਼ਨਲ ਇਕਵਿਟੀਜ਼ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਕਰਨਾਟਕ ਚੋਣ ਤੋਂ ਪਹਿਲਾਂ ਦੇ ਮਾਰਜਨ ਵੱਲ ਪਰਤਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਕੀਮਤਾਂ 'ਚ 4 ਰੁਪਏ ਲਿਟਰ ਤੱਕ ਦਾ ਵਾਧਾ ਕਰਨਾ ਹੋਵੇਗਾ।  ਕਰਨਾਟਕ ਚੋਣ ਖ਼ਤਮ ਹੋਣ ਤੋਂ ਤੁਰੰਤ ਬਾਅਦ ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਸੋਮਵਾਰ ਨੂੰ 19 ਦਿਨਾਂ ਬਾਅਦ ਪੈਟਰੋਲ ਅਤੇ ਡੀਜ਼ਲ ਕੀਮਤਾਂ 'ਚ ਵਾਧਾ ਕੀਤਾ ਸੀ। ਉਸ ਤੋਂ ਮਗਰੋਂ ਪੈਟਰੋਲ ਦੇ ਮੁੱਲ 69 ਪੈਸੇ ਪ੍ਰਤੀ ਲਿਟਰ ਵਧ ਚੁੱਕੇ ਹਨ। ਇਸ 'ਚੋਂ 22 ਪੈਸੇ ਪ੍ਰਤੀ ਲਿਟਰ ਦਾ ਵਾਧਾ ਅੱਜ ਕੀਤਾ ਗਿਆ ਹੈ।
ਇਸ ਨਾਲ ਦਿੱਲੀ 'ਚ ਪੈਟਰੋਲ 75.32 ਰੁਪਏ ਲਿਟਰ 'ਤੇ ਪਹੁੰਚ ਗਿਆ ਹੈ ਜੋ ਇਸ ਦਾ 5 ਸਾਲ ਦਾ ਉੱਚਾ ਪੱਧਰ ਹੈ। ਉਥੇ ਹੀ ਡੀਜ਼ਲ ਕੀਮਤਾਂ 'ਚ 86 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਇਸ 'ਚ 22 ਪੈਸੇ ਪ੍ਰਤੀ ਲਿਟਰ ਦਾ ਵਾਧਾ ਅੱਜ ਹੋਇਆ ਹੈ।


Related News