ਗਰਭਵਤੀ ਪਤਨੀ ਨੂੰ ਪਹਿਲਾਂ ਕੁੱਟਿਆ, ਫਿਰ ਪਿਲਾਈ ਜ਼ਹਿਰੀਲੀ ਚੀਜ਼
Monday, May 14, 2018 - 11:54 PM (IST)

ਰੂਪਨਗਰ, (ਵਿਜੇ)- ਦਾਜ ਨੂੰ ਲੈ ਕੇ ਗਰਭਵਤੀ ਵਿਆਹੁਤਾ ਨਾਲ ਕੁੱਟਮਾਰ ਕਰਨ ਅਤੇ ਕਥਿਤ ਤੌਰ ’ਤੇ ਕੋਈ ਜ਼ਹਿਰੀਲੀ ਵਸਤੂ ਖਵਾਏ ਜਾਣ ਤੋਂ ਬਾਅਦ ਇਕ ਵਿਆਹੁਤਾ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ’ਚ ਲਿਆਂਦਾ ਗਿਆ।
ਪੀੜਤਾ ਕਮਲਜੀਤ ਕੌਰ ਵਾਸੀ ਕੋਟਲਾ ਨਿਹੰਗ ਨੇ ਦੱਸਿਆ ਕਿ ਉਸਦਾ ਵਿਆਹ ਪੰਜ ਸਾਲ ਪਹਿਲਾਂ ਹੋਇਆ ਸੀ ਅਤੇ ਉਸਨੂੰ ਅਕਸਰ ਦਾਜ ਦੇ ਨਾਂ ’ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਅੱਜ ਸਵੇਰੇ ਕਿਸੇ ਗੱਲ ਨੂੰ ਲੈ ਕੇ ਉਸਦੇ ਪਤੀ ਅਤੇ ਸੱਸ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਕੋਈ ਵਸਤੂ ਪਿਲਾ ਦਿੱਤੀ, ਜਿਸ ਨਾਲ ਉਸਦੀ ਤਬੀਅਤ ਖਰਾਬ ਹੋ ਗਈ। ਇਸ ਦੌਰਾਨ ਮੁਹੱਲੇ ਦੀ ਇਕ ਲਡ਼ਕੀ ਨੇ ਉਸ ਦੇ ਭਰਾ, ਜੋ ਆਲਮਪੁਰ ’ਚ ਰਹਿੰਦਾ ਹੈ, ਨੂੰ ਸੂਚਿਤ ਕੀਤਾ। ਭਰਾ ਨੇ ਮੌਕੇ ’ਤੇ ਪਹੁੰਚ ਕੇ ਕਮਲਜੀਤ ਨੂੰ ਸਿਵਲ ਹਸਪਤਾਲ ਲਿਆਂਦਾ। ਪੀੜਤ ਮਹਿਲਾ ਦੀ ਇਕ ਲਡ਼ਕੀ ਹੈ ਅਤੇ ਇਸ ਸਮੇਂ ਗਰਭਵਤੀ ਹੈ। ਪੀਡ਼ਤਾ ਨੇ ਇਸ ਮਾਮਲੇ ’ਚ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।