ਸਿਹਤ ਵਿਭਾਗ ਦੀ ਟੀਮ ਨੇ ਭਰੇ 9 ਵਸਤਾਂ ਦੇ ਸੈਂਪਲ ਮੌਕੇ ’ਤੇ ਨਸ਼ਟ ਕਰਵਾਏ ਗਲੇ-ਸਡ਼ੇ ਫਲ

Friday, May 18, 2018 - 12:54 AM (IST)

ਸਿਹਤ ਵਿਭਾਗ ਦੀ ਟੀਮ ਨੇ ਭਰੇ  9  ਵਸਤਾਂ  ਦੇ ਸੈਂਪਲ ਮੌਕੇ ’ਤੇ ਨਸ਼ਟ ਕਰਵਾਏ ਗਲੇ-ਸਡ਼ੇ ਫਲ

ਮੋਗਾ,   (ਸੰਦੀਪ)-  ਜ਼ਿਲਾ ਸਿਹਤ ਵਿਭਾਗ ਦੀ ਟੀਮ ਨੇ ਵੀਰਵਾਰ ਨੂੰ ਸ਼ਹਿਰ ਵਿਚ  ਵੱਖ-ਵੱਖ ਬਾਜ਼ਾਰਾਂ ਵਿਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ’ਤੇ  ਐਡੀਸ਼ਨਲ ਫੂਡ  ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਦੀ ਅਗਵਾਈ ਵਿਚ  ਛਾਪੇਮਾਰੀ ਕਰ ਕੇ ਤੰਬਾਕੂ ਦਾ ਇਕ ਅਤੇ ਦੇਸੀ ਘਿਉ ਦੇ 2 ਸੈਂਪਲਾਂ ਸਮੇਤ 9 ਵਸਤਾਂ ਦੇ  ਸੈਂਪਲ ਭਰੇ।
ਫੂਡ ਅਧਿਕਾਰੀਆਂ ਨੇ ਦੱਸਿਆ ਕਿ  ਉਨ੍ਹਾਂ ਵੱਲੋਂ ਵੀਰਵਾਰ ਸਵੇਰ ਤੋਂ ਹੀ ਸ਼ੁਰੂ ਕੀਤੀ ਇਸ ਛਾਪੇਮਾਰੀ ਦੌਰਾਨ ਉੱਤਰ ਪ੍ਰਦੇਸ਼  ਵਿਚ ਬਣਾਏ ਗਏ ਦੇਸੀ ਘਿਉ ਸਮੇਤ 2 ਸੈਂਪਲ ਦੁੱਧ, 2 ਹਲਦੀ ਪਾਊਡਰ, ਤੰਬਾਕੂ ਦਾ ਇਕ  ਸੈਂਪਲ, ਨਮਕ, ਬੇਕਰੀ ਬਿਸਕੁਟ ਅਤੇ ਕਾਰਬੋਨੇਟਿਡ ਵਾਟਰ ਸਮੇਤ 9 ਸੈਂਪਲ ਭਰੇ ਗਏ। ਇਸ ਦੇ  ਨਾਲ-ਨਾਲ ਅਧਿਕਾਰੀਆਂ ਵੱਲੋਂ ਇਨ੍ਹਾਂ ਦੁਕਾਨਾਂ ਤੋਂ ਮਿਲੇ ਸ਼ੱਕੀ ਅਤੇ ਖਰਾਬ ਫਲਾਂ ਅਤੇ  ਦੂਸਰੇ ਸਾਮਾਨ ਨੂੰ ਮੌਕੇ ’ਤੇ ਨਸ਼ਟ ਵੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਸਮੂਹ  ਦੁਕਾਨਦਾਰਾਂ ਨੂੰ ਕਿਹਾ ਕਿ ਜਿਨ੍ਹਾਂ ਨੇ ਫੂਡ ਸੇਫਟੀ ਐਕਟ ਅਧੀਨ ਰਜਿਸਟ੍ਰੇਸ਼ਨ ਨਹੀਂ  ਕਰਵਾਈ, ਉਹ ਅਾਪਣੀ ਰਜਿਸਟ੍ਰੇਸ਼ਨ ਕਰਵਾਉਣ।


Related News