ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਅਧਿਆਪਕ ਜਾਰੀ ਰੱਖਣਗੇ ਸੰਘਰਸ਼

05/20/2018 4:25:02 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪੁਰਾਣੀ ਪੈਨਸ਼ਨ ਬਹਾਲੀ ਲਈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਥੱਲੇ ਸੰਘਰਸ਼ ਕਰ ਰਹੇ ਅਧਿਆਪਕ ਅਤੇ ਮੁਲਾਜ਼ਮਾਂ ਵੱਲੋਂ ਅੱਜ ਸ਼ਾਹਕੋਟ 'ਚ ਰੱਖੀ ਸੂਬਾ ਪੱਧਰੀ ਰੈਲੀ 'ਚ ਹਿੱਸਾ ਲੈਣ ਲਈ ਟਾਂਡਾ ਤੋਂ ਅਧਿਆਪਕਾਂ ਦਾ ਇਕ ਵੱਡਾ ਜਥਾ ਰਮੇਸ਼ ਹੁਸ਼ਿਆਰਪੁਰੀ ਦੀ ਅਗਵਾਈ 'ਚ ਰਵਾਨਾ ਹੋਇਆ। ਇਸ ਮੌਕੇ ਅਧਿਆਪਕ ਆਗੂਆਂ ਨੇ ਦੱਸਿਆ ਕਿ ਨਵੀਂ ਪੈਨਸ਼ਨ ਸਕੀਮ ਅਧੀਨ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦਾ ਪੈਸਾ ਸ਼ੇਅਰ ਮਾਰਕਿਟ 'ਚ ਲਗਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਿਗੂਣੀ ਪੈਨਸ਼ਨ ਦਿੱਤੀ ਜਾਂਦੀ ਹੈ ਜੋ ਉਨ੍ਹਾਂ ਨਾਲ ਧੱਕਾ ਹੈ। 
ਇਸ ਲਈ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਰਮੇਸ਼ ਹੁਸ਼ਿਆਰਪੁਰੀ, ਲੋਕੇਸ਼ ਵਸ਼ਿਸ਼ਟ, ਭਜਨੀਕ ਸਿੰਘ ਚੰਦਰ ਸ਼ੇਖਰ, ਰਕੇਸ਼ਰੋਸ਼ਨ, ਬਲਦੇਵ ਸਿੰਘ, ਅਮਰ ਸਿੰਘ, ਸੰਜੈ ਕੁਮਾਰ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਸਰਬਜੋਤ ਸਿੰਘ, ਵਿਜੈਕੁਮਾਰ, ਦਿਵਾਕਰ ਸਿੰਘ, ਸੁਖਦੇਵ ਸਿੰਘ, ਪਰਵਿੰਦਰ ਸਿੰਘ, ਜਤਿੰਦਰ ਕੁਮਾਰ, ਗੁਰਦੀਪ ਸਿੰਘ, ਲਖਨਪਾਲ, ਪ੍ਰਦੀਪਕੁਮਾਰ, ਬਲਜੀਤ ਸਿੰਘ, ਭੁਪਿੰਦਰ ਸਿੰਘ, ਪਰਦੀਪ ਸਿੰਘ ਆਦਿਵੀ ਮੌਜੂਦ ਸਨ।


Related News