ਯੂ. ਕੇ. ''ਚ ਅਪਰਾਧਕ ਪਿਛੋਕੜ ਵਾਲੇ ਡਰਾਈਵਰਾਂ ਨੂੰ ਟੈਕਸੀ ਲਾਇਸੈਂਸ ਦੇਣ ਦਾ ਮਾਮਲਾ ਗਰਮਾਇਆ

06/02/2018 1:51:24 PM

ਲੰਡਨ,(ਰਾਜਵੀਰ ਸਮਰਾ)—ਮਿਡਲੈਂਡ ਅਤੇ ਇੰਗਲੈਂਡ ਦੀਆਂ ਕੌਂਸਲਾਂ ਵਲੋਂ ਟੈਕਸੀ ਡਰਾਈਵਰਾਂ ਨੂੰ ਲਾਇਸੈਂਸ ਜਾਰੀ ਕਰਨ ਮੌਕੇ ਪੂਰੀ ਪੜਤਾਲ ਨਹੀਂ ਕੀਤੀ ਗਈ, ਜਿਸ ਕਾਰਨ ਇਹ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਪਾਬੰਦੀ ਦੇ ਬਾਵਜੂਦ ਕਈ ਡਰਾਈਵਰਾਂ ਵਲੋਂ ਇੰਗਲੈਂਡ ਦੀਆਂ ਹੋਰ ਕੌਂਸਲਾਂ ਜਾਂ ਗੁਆਂਢੀ ਕੌਂਸਲਾਂ ਰਾਹੀਂ ਲਾਇਸੈਂਸ ਹਾਸਲ ਕਰਨ ਦੀਆਂ ਰਿਪੋਰਟਾਂ ਮਿਲੀਆਂ ਹਨ।|ਇਸ ਮਾਮਲੇ ਵਿਚ 2014 ਵਿਚ ਪੰਜਾਬੀ ਗਾਇਕ ਧੰਨਰਾਜ ਸਿੰਘ ਦਾ ਨਾਂਅ ਵੀ ਸਾਹਮਣੇ ਆਇਆ ਹੈ, ਜਿਸ ਨੇ 2014 ਵਿਚ ਇਕ ਸ਼ਰਾਬੀ ਔਰਤ ਨੂੰ ਘਰ ਪਹੁੰਚਾਉਣ ਮੌਕੇ ਛੇੜਛਾੜ ਕੀਤੀ ਸੀ, ਜਿਸ ਕਾਰਨ ਉਸ ਵਿਰੁੱਧ ਮੁਕੱਦਮਾ ਚੱਲ ਰਿਹਾ ਹੈ। ਅਦਾਲਤ ਨੇ ਉਸ ਦਾ ਸਜ਼ਾ ਵਜੋਂ ਟੈਕਸੀ ਲਾਇਸੈਂਸ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਇਕ ਰਿਪੋਰਟ ਅਨੁਸਾਰ 2012 ਵਿਚ ਉਸ ਨੂੰ ਇਹ ਲਾਇਸੈਂਸ ਨੌਟਿੰਘਮ ਕੌਂਸਲ ਵਲੋਂ ਜਾਰੀ ਹੋਇਆ ਸੀ। ਉਸ ਨੂੰ ਮੁੜ ਲਾਇਸੈਂਸ ਗੈਡਲਿੰਗ ਕੌਂਸਲ ਵਲੋਂ ਜਾਰੀ ਕੀਤਾ ਗਿਆ ਸੀ।|ਗੈਡਲਿੰਗ ਕੌਂਸਲ ਵਲੋਂ 2011 ਵਿਚ 492 ਅਤੇ 2015 ਵਿਚ 1047 ਟੈਕਸੀ ਲਾਇਸੈਂਸ ਜਾਰੀ ਕੀਤੇ ਗਏ ਸਨ।|ਇਸੇ ਤਰ੍ਹਾਂ ਰੋਸਨਡੇਲ ਦੀ ਕੌਂਸਲ ਵਲੋਂ 3700 ਡਰਾਈਵਰਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ, ਇਨ੍ਹਾਂ ਵਿਚੋਂ ਬਹੁਤੇ ਟੈਕਸੀ ਡਰਾਈਵਰ ਸ਼ਹਿਰ ਨਹੀਂ ਰਹਿੰਦੇ ਸਨ, ਜਦਕਿ ਟੈਕਸੀ ਸਟੈਂਡ ਲਈ ਸਿਰਫ਼ 75 ਟੈਕਸੀਆਂ ਦੀ ਥਾਂ ਹੈ।|ਜ਼ਿਕਰਯੋਗ ਹੈ ਕਿ 2016-17 ਦੌਰਾਨ ਟੈਕਸੀ ਡਰਾਈਵਰਾਂ ਵਲੋਂ ਛੇੜਛਾੜ ਦੇ 330 ਕੇਸ ਪੁਲਸ ਕੋਲ ਦਰਜ ਕੀਤੇ ਗਏ ਸਨ, ਜਿਨ੍ਹਾਂ ਦੇ ਮਾਮਲੇ ਅਜੇ ਚੱਲ ਰਹੇ ਹਨ।


Related News