ਖੂਬਸੂਰਤ ਸ਼ਹਿਰ ''ਚੰਡੀਗੜ੍ਹ'' ਦੀ ਬੱਲੇ-ਬੱਲੇ, ਸਵੱਛਤਾ ''ਚ ਤੀਜੇ ਨੰਬਰ ''ਤੇ

Thursday, May 17, 2018 - 10:48 AM (IST)

ਖੂਬਸੂਰਤ ਸ਼ਹਿਰ ''ਚੰਡੀਗੜ੍ਹ'' ਦੀ ਬੱਲੇ-ਬੱਲੇ, ਸਵੱਛਤਾ ''ਚ ਤੀਜੇ ਨੰਬਰ ''ਤੇ

ਚੰਡੀਗੜ੍ਹ (ਰਾਏ) : ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਸਾਲ 2017 ਲਈ ਕਰਾਏ ਗਏ 'ਸਵੱਛ ਸਰਵੇਖਣ 'ਚ ਚੰਡੀਗੜ੍ਹ ਦੀ ਬੱਲੇ-ਬੱਲੇ ਹੋ ਗਈ ਹੈ। ਇਹ ਖੂਬਸੂਰਤ ਸ਼ਹਿਰ ਸਰਵੇਖਣ ਦੌਰਾਨ ਤੀਜੇ ਨੰਬਰ 'ਤੇ ਰਿਹਾ ਹੈ, ਜਦੋਂ ਕਿ ਪਿਛਲੀ ਵਾਰ ਚੰਡੀਗੜ੍ਹ 11ਵੇਂ ਨੰਬਰ 'ਤੇ ਸੀ। ਪਿਛਲੇ ਸਾਲ ਜੁਲਾਈ 'ਚ ਸਵੱਛਤਾ ਦੀ ਜਾਂਚ ਕਰਨ ਲਈ ਇਕ ਟੀਮ ਨੇ ਚੰਡੀਗੜ੍ਹ 'ਚ 3 ਦਿਨਾਂ ਤੱਕ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਸੀ।
ਸਾਲ 2016 'ਚ ਚੰਡੀਗੜ੍ਹ ਸਿਰਫ ਪਬਲਿਕ ਪਾਰਟੀਸਿਪੇਸ਼ਨ 'ਚ ਪੱਛੜਿਆ ਸੀ। ਇਸ ਵਾਰ ਨਿਗਮ ਅਧਿਕਾਰੀਆਂ ਨੇ ਐਪ ਦੇ ਮਾਧਿਅਮ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਕਈ ਮੁਹਿੰਮਾਂ ਚਲਾਈਆਂ। ਇਸ ਵਾਰ ਇੰਦੌਰ ਅਤੇ ਭੋਪਾਲ ਪਹਿਲੇ ਅਤੇ ਦੂਜੇ ਨੰਬਰ 'ਤੇ ਰਹੇ ਹਨ। ਇਸ ਵਾਰ ਸਰਵੇਖਣ 'ਚ 4,041 ਸ਼ਹਿਰਾਂ ਅਤੇ ਕਸਬਿਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਦੋਂ ਕਿ ਸਾਲ 2016 'ਚ ਸਿਰਫ 434 ਸ਼ਹਿਰਾਂ ਅਤੇ ਨਗਰਾਂ 'ਚ ਸਰਵੇਖਣ ਕਰਾਇਆ ਗਿਆ ਸੀ। 
ਇਸ 'ਚ ਚੰਡੀਗੜ੍ਹ ਦੀ ਰੈਂਕਿੰਗ 11ਵੀਂ ਸੀ, ਜਦੋਂ ਕਿ ਪੰਚਕੂਲਾ 211ਵੇਂ ਨੰਬਰ 'ਤੇ ਅਤੇ ਮੋਹਾਲੀ 121ਵੇਂ ਨੰਬਰ 'ਤੇ ਰਿਹਾ ਸੀ। ਸ਼ਹਿਰ ਦੇ ਮੇਅਰ ਦੇਵੇਸ਼ ਮੋਦਗਿੱਲ ਨੇ ਦੱਸਿਆ ਕਿ ਇਸ ਵਾਰ ਲੋਕਾਂ ਨੇ ਨਿਗਮ ਦੇ ਐਪ ਮਾਧਿਅਮ ਰਾਹੀਂ ਆਪਣੇ ਇਲਾਕੇ ਦੀ ਸਫਾਈ ਨਾਲ ਜੁੜੀਆਂ ਸਮੱਸਿਆਵਾਂ ਦੀਆਂ ਤਸਵੀਰਾਂ ਐਪ 'ਤੇ ਪਾਈਆਂ ਅਤੇ ਨਿਗਮ ਨੇ ਤੁਰੰਤ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ। 


Related News