ਵਿਸ਼ੇਸ਼ ਅਦਾਲਤ ਕੋਲ ਭੇਜਿਆ ਸੁਨੰਦਾ ਪੁਸ਼ਕਰ ਦਾ ਮਾਮਲਾ, ਅਗਲੀ ਸੁਣਵਾਈ 28 ਨੂੰ

05/25/2018 10:56:07 AM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅੱਜ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਨੂੰ ਕਾਨੂੰਨਘਾੜਿਆਂ ਵਿਰੁੱਧ ਸੁਣਵਾਈ ਲਈ ਗਠਿਤ ਵਿਸ਼ੇਸ਼ ਅਦਾਲਤ ਕੋਲ ਭੇਜ ਦਿੱਤਾ ਹੈ। ਇਸ ਮਾਮਲੇ 'ਚ ਥਰੂਰ ਦੇ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿਚ ਦੋਸ਼ ਪੱਤਰ ਦਾਇਰ ਹੋਇਆ ਹੈ। ਮੈਟਰੋਪਾਲੀਟਨ ਮੈਜਿਸਟ੍ਰੇਟ ਧਰਮਿੰਦਰ ਸਿੰਘ ਨੇ ਇਸ ਮਾਮਲੇ ਨੂੰ ਐਡੀਸ਼ਨਲ ਚੀਫ ਮੈਟਰੋਪਾਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਕੋਲ ਟਰਾਂਸਫਰ ਕੀਤਾ ਹੈ, ਜੋ 28 ਮਈ ਨੂੰ ਇਸ ਮਾਮਲੇ 'ਤੇ ਵਿਚਾਰ ਕਰਨਗੇ। 
ਅਦਾਲਤ ਨੇ ਕਿਹਾ, ''ਕਿਉਂਕਿ ਉਹ ਸੰਸਦ ਮੈਂਬਰ ਹਨ, ਇਸ ਲਈ ਮਾਮਲੇ ਨੂੰ ਨੇਤਾਵਾਂ  ਲਈ ਗਠਿਤ ਵਿਸ਼ੇਸ਼ ਅਦਾਲਤ ਕੋਲ ਭੇਜਿਆ ਜਾ ਰਿਹਾ ਹੈ।'' ਦਿੱਲੀ ਪੁਲਸ ਨੇ 14 ਮਈ ਨੂੰ ਤਿਰੂਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਥਰੂਰ 'ਤੇ ਪਤਨੀ ਸੁਨੰਦਾ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਸੀ ਅਤੇ ਅਦਾਲਤ ਨੂੰ ਕਿਹਾ ਸੀ ਕਿ ਉਸ ਨੂੰ ਮੁਲਜ਼ਮ ਵਜੋਂ ਤਲਬ ਕੀਤਾ ਜਾਵੇ। ਪੁਲਸ ਨੇ ਕਿਹਾ ਸੀ ਕਿ ਉਸ ਦੇ ਕੋਲ ਥਰੂਰ ਵਿਰੁੱਧ ਢੁਕਵੇਂ ਸਬੂਤ ਹਨ।


Related News