ਹੈਰੀ ਵੈਡਸ ਮੇਗਨ ਦੇ ਵਿਆਹ ‘ਚ ਆਪਣੇ ਖਾਸ ਪਕਵਾਨਾਂ ਨਾਲ ਪੁੱਜੀ ਭਾਰਤੀ ਮੂਲ ਦੀ ਸ਼ੈਫ
Saturday, May 19, 2018 - 09:35 PM (IST)

ਵਿੰਡਸਰ (ਭਾਸ਼ਾ)- ਭਾਰਤੀ ਮੂਲ ਦੀ ਸ਼ੈਫ ਅਤੇ ਸਮਾਜਿਕ ਸਨਅੱਤੀ ਰੋਜੀ ਗਿੰਡੇ ਆਪਣੇ ਕੁਝ ਵਿਸ਼ੇਸ਼ ਪਕਵਾਨਾਂ ਦੇ ਨਾਲ ਵਿੰਡਸਰ ਕੈਸਲ ਵਿਚ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ ਵਿਆਹ ਸਮਾਰੋਹ ਵਿਚ ਪਹੁੰਚੀ। ਰੋਜੀ ਨੂੰ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਨੇ ਸੱਦਾ ਭੇਜਿਆ ਸੀ। ਇਸ ਮੌਕੇ ਰੋਜੀ ਗਿੰਡੇ ਚਮਕਦਾਰ ਪੀਲੇ ਰੰਗ ਦੀ ਫੂਲਦਾਰ ਪੋਸ਼ਾਕ ਪਹਿਨ ਕੇ ਪਹੁੰਚੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਵਿਆਹ ਵਿਚ ਸ਼ਾਹੀ ਜੋੜੇ ਦੇ ਇਸ ਵਿਸ਼ੇਸ਼ ਦਿਨ ਦਾ ਹਿੱਸਾ ਬਣਨ ਲਈ ਚੁਣੇ ਜਾਣ ਉੱਤੇ ਅਸਲ ਵਿਚ ਸਨਮਾਨਤ ਮਹਿਸੂਸ ਕਰ ਰਹੀ ਹੈ। ਬ੍ਰਿਟੇਨ ਵਿਚ ਇਕ ਪੰਜਾਬੀ ਘਰਾਣੇ ਵਿਚ ਜਨਮੀ ਗਿੰਡੇ ਨੇ ਕਿਹਾ ਕਿ ਇਹ ਅਸਲ ਵਿਚ ਕਾਫੀ ਰੋਮਾਂਚਕ ਹੈ। 34 ਸਾਲਾ ਗਿੰਡੇ ਇਕ ਸਮਾਜਿਕ ਉੱਦਮ ਮਿਸ ਮੈਕਰੂਨ ਦੀ ਸੰਸਥਾਪਕ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਨਾਲ ਮੈਕਰੂਨ ਵੀ ਲਿਆਈ ਹੈ। ਮੈਕਰੂਨ ਇਕ ਖਾਸ ਤਰ੍ਹਾਂ ਦੇ ਗੋਲ ਛੋਟੇ ਬਿਸਕੁਟ ਹਨ ਜੋ ਨਾਰੀਅਲ ਅਤੇ ਬਾਦਾਮ ਦੇ ਚੂਰਨ ਨਾਲ ਤਿਆਰ ਕੀਤੇ ਜਾਂਦੇ ਹਨ।