ਸਿਪਾਹੀ ਦੀ ਸ਼ੱਕੀ ਹਾਲਤ ''ਚ ਮੌਤ
Tuesday, Jun 05, 2018 - 01:56 AM (IST)

ਪਟਿਆਲਾ, (ਬਲਜਿੰਦਰ)- ਤ੍ਰਿਪੜੀ ਥਾਣੇ ਵਿਚ ਤਾਇਨਾਤ ਸਿਪਾਹੀ ਰਮਨਜੀਤ ਸਿੰਘ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਰਮਨਦੀਪ ਸਿੰਘ ਆਪਣੇ ਕਮਰੇ ਵਿਚ ਮ੍ਰਿਤਕ ਪਾਇਆ ਗਿਆ। ਉਹ ਮਾਡਲ ਟਾਊਨ ਇਲਾਕੇ ਵਿਚ ਇਕ ਪੀ. ਜੀ. ਵਿਚ ਰਹਿੰਦਾ ਸੀ ਅਤੇ ਆਪਣੇ ਦੋਸਤ ਨੂੰ ਮਿਲਣ ਲਈ ਗਿਆ। ਉਸ ਤੋਂ ਬਾਅਦ ਆਪਣੇ ਕਮਰੇ ਵਿਚ ਆ ਕੇ ਸੌਂ ਗਿਆ ਅਤੇ ਮ੍ਰਿਤਕ ਹੀ ਮਿਲਿਆ।
ਆਸਪਾਸ ਦੇ ਲੋਕਾਂ ਨੇ ਕੰਟਰੂਲ ਰੂਮ ਨੂੰ ਸੂਚਨਾ ਦਿੱਤੀ। ਪੁਲਸ ਪਾਰਟੀ ਨੇ ਆ ਕੇ ਦੇਖਿਆ ਤਾਂ ਰਮਨਜੀਤ ਸਿੰਘ ਮ੍ਰਿਤਕ ਪਾਇਆ ਗਿਆ। ਉਹ ਮਾਨਸਾ ਜ਼ਿਲੇ ਦਾ ਰਹਿਣ ਵਾਲਾ ਸੀ ਅਤੇ ਇਥੇ ਥਾਣਾ ਤ੍ਰਿਪੜੀ ਵਿਖੇ ਤਾਇਨਾਤ ਸੀ।
ਇਸ ਸਬੰਧੀ ਐੈੱਸ. ਐੈੱਚ. ਓ. ਇੰਸ. ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਰਮਨਜੀਤ ਸਿੰਘ ਰੋਜ਼ਾਨਾ ਬਿਲਕੁਲ ਠੀਕ ਡਿਊਟੀ 'ਤੇ ਆ ਰਿਹਾ ਸੀ। ਮੌਤ ਕਿਸ ਕਾਰਨ ਹੋਈ? ਇਸ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ। ਪੋਸਟਮਾਰਟਮ ਅਤੇ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।