28 ਜੂਨ ਨੂੰ ਸ਼ੁਰੂ ਹੋਵੇਗੀ ਸ਼੍ਰੀ ਅਮਰਨਾਥ ਯਾਤਰਾ
Monday, May 28, 2018 - 05:32 PM (IST)
ਨੈਸ਼ਨਲ ਡੈਸਕ— ਕਸ਼ਮੀਰ 'ਚ ਮੌਜੂਦਾ ਸਮੇਂ 'ਚ ਬਣੇ ਤਨਾਣਪੂਰਨ ਹਾਲਾਤ ਵਿਚਕਾਰ ਕਰੀਬ 1 ਮਹੀਨੇ ਬਾਅਦ ਸ਼ੁਰੂ ਹੋ ਰਹੀ ਪਵਿੱਤਰ ਸ਼੍ਰੀ ਆਮਰਨਾਥ ਯਾਤਰਾ ਨੂੰ ਲੈ ਕੇ ਜਿੱਥੇ ਕਈ ਸ਼ਰਧਾਲੂਆਂ 'ਚ ਪਰੇਸ਼ਾਨੀ ਬਣੀ ਹੋਈ ਹੈ। ਜੰਮੂ ਕਸ਼ਮੀਰ ਦੇ ਰਾਜਪਾਲ ਐਨ. ਐਨ. ਵੋਹਰਾ ਨੇ ਕਿਹਾ ਕਿ ਅਮਰਨਾਥ ਯਾਤਰਾ 'ਤੇ ਆਉਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਖਤ ਇੰਤਜ਼ਾਮ ਕੀਤੇ ਗਏ ਹਨ। ਸ਼ਿਵ ਭਗਤਾਂ ਨੂੰ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਤੋਂ ਡਰਨ ਦੀ ਜ਼ਰੂਰਤ ਨਹੀਂ।

ਐਤਵਾਰ ਨੂੰ ਸਤੀਸ਼ ਚੰਦਰ ਧਵਨ ਸਰਕਾਰੀ ਪੁਰਸ਼ ਕਾਲਜ ਦੇ ਸਾਲਾਨਾ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਰਾਜਪਾਲ ਵੋਹਰਾ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਕਸ਼ਮੀਰ 'ਚ ਹੋਣ ਵਾਲੇ ਹਾਦਸਿਆਂ ਨੂੰ ਲੈ ਕੇ ਡਰ ਹੋਣਾ ਸੁਭਾਵਿਕ ਹੀ ਹੈ ਪਰ ਆਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਲ ੈਕੇ ਪੁਖਤਾ ਇੰਤਜ਼ਾਮ ਕੀਤ ਗਏੇ ਹਨ।

ਕਸ਼ਮੀਰ 'ਚ ਪੈਦਾ ਹੋਏ ਹਾਲਾਤਾਂ ਸੰਬੰਧੀ ਪੁੱਛੇ ਗਏ ਸਵਾਲਾਂ 'ਤੇ ਰਾਜਪਾਲ ਨੇ ਦੋ ਗੱਲਾਂ ਕਹੀਆਂ ਕਿ ਉਨ੍ਹਾਂ ਨੇ ਕਸ਼ਮੀਰ ਬਾਰੇ ਇੱਥੇ ਕੋਈ ਗੱਲ ਨਹੀਂ ਕਰਨੀ ਹੈ। ਦੱਸ ਦੱਈਏ ਕਿ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋ ਰਹੀ ਹੈ, ਜਿਸ ਲਈ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਨੇ ਪੰਜੀਕਰਣ ਕਰਵਾਇਆ ਹੈ।

