ਸ਼ਾਹਕੋਟ ਜ਼ਿਮਨੀ ਚੋਣ : ਸਿਰਫ 4 ਬੂਥਾਂ ''ਤੇ ਅਕਾਲੀ ਦਲ ਦੀ ਸਰਦਾਰੀ
Friday, Jun 01, 2018 - 03:02 AM (IST)

ਸ਼ਾਹਕੋਟ (ਅਰੁਣ)— ਸ਼ਾਹਕੋਟ ਜ਼ਿਮਨੀ ਚੋਣ ਲਈ 236 ਪੋਲਿੰਗ ਬੂਥ ਬਣੇ ਸਨ, ਜਿਨ੍ਹਾਂ 'ਚੋਂ ਸਿਰਫ 4 ਬੂਥਾਂ 'ਤੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰੀ ਰਹੀ ਹੈ। ਇਨ੍ਹਾਂ 'ਚ ਪਿੰਡ ਕੰਗ ਖੁਰਦ, ਰਾਈਵਾਲ ਬੇਟ, ਸਿੰਘਪੁਰ ਅਤੇ ਬਘੇਲਾ (ਦੱਖਣੀ ਪਾਸਾ) ਸ਼ਾਮਲ ਹਨ। ਇਨ੍ਹਾਂ ਬੂਥਾਂ 'ਤੇ ਹੋਈ ਪੋਲਿੰਗ 'ਚ ਹੀ ਸਿਰਫ ਅਕਾਲੀ ਦਲ ਕਾਂਗਰਸ ਨੂੰ ਪਿੱਛੇ ਛੱਡ ਸਕੀ ਹੈ। ਇਸੇ ਤਰ੍ਹਾਂ ਸ਼ੂਗਰ ਮਿਲ ਨਕੋਦਰ 'ਚ ਪੋਲਿੰਗ ਦੌਰਾਨ ਵੋਟਰਾਂ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਬਰਾਬਰੀ ਨਾਲ ਵੋਟ ਦਿੱਤੇ ਹਨ। ਇਸ ਬੂਥ 'ਤੇ ਦੋਵਾਂ ਪਾਰਟੀਆਂ ਨੂੰ 87-87 ਵੋਟਾਂ ਹਾਸਲ ਹੋਇਆ ਹਨ।
ਪੋਲਿੰਗ ਬੂਥ | ਸ਼੍ਰੋਅਦ | ਕਾਂਗਰਸ |
ਕੰਗ ਖੁਰਦ | 283 | 178 |
ਰਾਈਵਾਲ ਬੇਟ | 295 | 267 |
ਸਿੰਘਪੁਰ | 122 | 104 |
ਬਘੇਲਾ (ਦੱਖਣੀ ਪਾਸਾ) | 128 | 90 |