SC ਨੇ ਸੀਤਾਪੁਰ ''ਚ ਕੁੱਤਿਆਂ ਨੂੰ ਮਾਰਨ ਦੇ ਮਾਮਲੇ ''ਚ ਯੋਗੀ ਤੋਂ ਮੰਗਿਆ ਜਵਾਬ

Friday, Jun 01, 2018 - 04:25 PM (IST)

SC ਨੇ ਸੀਤਾਪੁਰ ''ਚ ਕੁੱਤਿਆਂ ਨੂੰ ਮਾਰਨ ਦੇ ਮਾਮਲੇ ''ਚ ਯੋਗੀ ਤੋਂ ਮੰਗਿਆ ਜਵਾਬ

ਨਵੀਂ ਦਿੱਲੀ— ਯੂ.ਪੀ ਦੇ ਸੀਤਾਪੁਰ 'ਚ ਆਦਮਖੋਰ ਕੁੱਤਿਆਂ ਨੂੰ ਮਾਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਤੋਂ ਜਵਾਬ ਮੰਗਿਆ ਹੈ। ਵਕੀਲ ਗਾਰਗੀ ਸ਼੍ਰੀਵਾਸਤਵ ਵੱਲੋਂ ਆਦਮਖੋਰ ਕੁੱਤਿਆਂ ਦੇ ਕਤਲ 'ਤੇ ਰੋਕ ਲਗਾਉਣ ਦੀ ਮੰਗ ਵਾਲੀ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਯੋਗੀ ਸਰਕਾਰ ਤੋਂ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ 8 ਜੂਨ ਨੂੰ ਹੋਵੇਗੀ। 
ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਬੱਚਿਆਂ 'ਤੇ ਕੁੱਤਿਆਂ ਦੇ ਹਮਲੇ ਜਾਂ ਵੱਢਣ ਦੀ ਵੈਟਨਰੀ ਵਿਭਾਗ ਦੀ ਰਿਪੋਰਟ 'ਚ ਪੁਸ਼ਟੀ ਨਹੀਂ ਹੋਈ ਹੈ। ਅਦਾਲਤ ਨੂੰ ਤੁਰੰਤ ਕੁੱਤਿਆਂ ਦੇ ਕਤਲ ਨੂੰ ਰੋਕਣ ਦਾ ਆਦੇਸ਼ ਦੇਣਾ ਚਾਹੀਦਾ ਹੈ। ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸੀਤਾਪੁਰ 'ਚ ਪਿਛਲੇ 7 ਮਹੀਨੇ 'ਚ 13 ਬੱਚਿਆਂ ਦੀ ਮੌਤ ਦੇ ਬਾਅਦ ਕੁੱਤਿਆਂ ਨੂੰ ਮਾਰਨ ਦੀਆਂ ਘਟਨਾਵਾਂ ਵਧ ਗਈਆਂ ਹਨ ਜਦਕਿ ਹੁਣ ਇਹ ਸਪਸ਼ਟ ਨਹੀਂ ਹੈ ਕਿ ਬੱਚਿਆਂ 'ਤੇ ਹਮਲੇ ਕੁੱਤਿਆਂ ਨੇ ਹੀ ਹਨ ਜਾਂ ਨਹੀਂ।


Related News