ਸੰਧੂ ਨੇ ਪਹਿਲੇ ਦੌਰ ''ਚ ਬੜ੍ਹਤ ਬਣਾਈ, ਕਪੂਰ ਪੰਜਵੇਂ ਸਥਾਨ ''ਤੇ

05/04/2018 11:55:44 AM

ਸਿਯੋਂਗਨਾਮ (ਬਿਊਰੋ)— ਭਾਰਤ ਦੇ ਅਜੀਤੇਸ਼ ਸੰਧੂ ਨੇ ਠੰਡ ਅਤੇ ਹਵਾ ਦੇ ਬਾਵਜੂਦ ਇੱਥੇ 37ਵੀਂ ਜੀ.ਐੱਸ. ਕਾਲਟੇਕਸ ਮਾਇਕਯੁੰਗ ਓਪਨ ਗੋਲਫ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਚਾਰ ਅੰਡਰ ਪਾਰ 67 ਦਾ ਕਾਰਡ ਖੇਡ ਕੇ ਇਕ ਸ਼ਾਟ ਦੀ ਬੜ੍ਹਤ ਹਾਸਲ ਕੀਤੀ। ਉਨ੍ਹਾਂ ਨੇ 6 ਬਰਡੀ ਲਗਾਈ ਪਰ ਦੋ ਬੋਗੀ ਵੀ ਕਰ ਬੈਠੇ। ਇਸ ਟੂਰਨਾਮੈਂਟ 'ਚ ਕੋਰੀਆ ਦਾ ਦਬਦਬਾ ਰਿਹਾ ਹੈ, ਜਿਸ 'ਚ 2004 'ਚ ਅਮਰੀਕਾ ਦੇ ਮਾਰਕ ਕਾਲਕਾਵੇਚੀਆ ਦੇ ਬਾਅਦ ਕਿਸੇ ਵਿਦੇਸ਼ੀ ਖਿਡਾਰੀ ਨੇ ਖਿਤਾਬ ਨਹੀਂ ਜਿੱਤਿਆ ਹੈ। 

ਇਹ ਹੋਰ ਭਾਰਤੀ ਸ਼ਿਵ ਕਪੂਰ ਦੋ ਅੰਡਰ 69 ਦੇ ਕਾਰਡ ਨਾਲ ਸੰਯੁਕਤ ਪੰਜਵੇਂ ਸਥਾਨ 'ਤੇ ਬਣੇ ਹੋਏ ਹਨ, ਉਨ੍ਹਾਂ ਨੇ ਪੰਜ ਬਰਡੀ ਕੀਤੀਆਂ ਜਦਕਿ ਇਕ ਬੋਗੀ ਅਤੇ ਇਕ ਡਬਲ ਬੋਗੀ ਵੀ ਉਨ੍ਹਾਂ ਦੇ ਖਾਤੇ 'ਚ ਰਹੀ। ਗਗਨਜੀਤ ਭੁੱਲਰ ਅਤੇ ਐੱਸ. ਚਿੱਕਾਰੰਗੱਪਾ 72-72 ਦੇ ਕਾਰਡ ਦੇ ਨਾਲ ਸੰਯੁਕਤ ਤੌਰ 'ਤੇ 33ਵੇਂ ਸਥਾਨ 'ਤੇ ਹਨ। ਜੀਵ ਮਿਲਖਾ ਸਿੰਘ (74) ਸੰਯੁਕਤ 70ਵੇਂ ਜਦਕਿ ਅਰਜੁਨ ਅਟਵਾਲ ਅਤੇ ਜਿਓਤੀ ਰੰਧਾਵਾ 75-75 ਦੇ ਕਾਰਡ ਨਾਲ ਸੰਯੁਕਤ 87ਵੇਂ ਸਥਾਨ 'ਤੇ ਚਲ ਰਹੇ ਹਨ। ਖਲਿਨ ਜੋਸ਼ੀ (76) ਸੰਯੁਕਤ 100ਵੇਂ ਸਥਾਨ 'ਤੇ ਹਨ।


Related News