ਦੁਨੀਆ ਦੇ ਇਕ ਤਿਹਾਈ ਸੁਰੱਖਿਅਤ ਖੇਤਰ ਨੂੰ ਮਨੁੱਖੀ ਗਤੀਵਿਧੀਆਂ ਤੋਂ ਖਤਰਾ

05/20/2018 3:58:37 PM

ਮੈਲਬੌਰਨ (ਭਾਸ਼ਾ)— ਦੁਨੀਆ ਦਾ ਇਕ ਤਿਹਾਈ ਸੁਰੱਖਿਅਤ ਖੇਤਰ ਸੜਕ ਨਿਰਮਾਣ, ਪਸ਼ੂ ਚਰਾਉਣ ਅਤੇ ਸ਼ਹਿਰੀਕਰਨ ਸਮੇਤ ਮਨੁੱਖ ਦੇ ਜ਼ਿਆਦਾ ਵੱਧਦੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਦੇ ਨਤੀਜਿਆਂ ਵਿਚ ਪਾਇਆ ਗਿਆ ਹੈ ਕਿ ਇਹ ਖੇਤਰ ਇੰਨੇ ਸੁਰੱਖਿਅਤ ਨਹੀਂ ਹਨ, ਜਿਨ੍ਹਾਂ ਕਿ ਕਦੇ ਸੋਚਿਆ ਜਾਂਦਾ ਸੀ। ਇਸ ਤੋਂ ਪਹਿਲਾਂ ਸਾਲ 1992 ਵਿਚ ਆਖਰੀ ਵਾਰੀ ਸੁਰੱਖਿਅਤ ਖੇਤਰਾਂ ਵਿਚ ਮਨੁੱਖੀ ਗਤੀਵਿਧੀਆਂ ਦੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਗਿਆ ਸੀ। ਹਾਲਾਂਕਿ ਸਾਲ 1992 ਦੇ ਮੁਲਾਂਕਣ ਵਿਚ ਸੜਕ ਅਤੇ ਸ਼ਿਪਿੰਗ ਯੋਗ ਜਲਮਾਰਗਾਂ ਸਮੇਤ ਮਨੁੱਖ ਵੱਲੋਂ ਬਣਾਏ ਹੋਰ ਤੱਤਾਂ ਦੀ ਮੌਜੂਦਗੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਆਸਟ੍ਰੇਲੀਆ ਦੀ ਕੁਈਨਜ਼ਲੈਂਡ ਯੂਨੀਵਰਸਿਟੀ ਦੇ ਇਕ ਅਧਿਐਨ ਵਿਚ ਸੁਰੱਖਿਅਤ ਖੇਤਰਾਂ ਦੀ ਮੌਜੂਦਾ ਸਥਿਤੀ ਦਾ ਡੂੰਘਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਗਲੋਬਲ ਔਸਤ ਦੇ ਤੌਰ 'ਤੇ 33 ਫੀਸਦੀ ਸੁਰੱਖਿਅਤ ਧਰਤੀ ਬਹੁਤ ਜ਼ਿਆਦਾ ਮਨੁੱਖੀ ਦਬਾਅ ਵਿਚ ਹੈ।


Related News