P.M Modi ਵਲੋਂ ਜ਼ਿਕਰ ਕਰਦੇ ਹੀ ਇਸ ਨੇਪਾਲੀ ਖਿਡਾਰੀ ਨੂੰ IPL ''ਚ ਮੌਕਾ

Saturday, May 12, 2018 - 09:16 PM (IST)

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 'ਚ ਅੱਜ ਨੇਪਾਲੀ ਕ੍ਰਿਕਟਰ ਦੇ ਲਈ ਇਤਿਹਾਸਕ ਦਿਨ ਹੈ। ਪਹਿਲੀ ਵਾਰ ਕੋਈ ਨੇਪਾਲੀ ਕ੍ਰਿਕਟਰ ਆਈ.ਪੀ.ਐੱਲ. 'ਚ ਖੇਡਣ ਜਾ ਰਿਹਾਹ ਹੈ। ਸੰਦੀਪ ਲਾਮਿਛਾਨੇ ਨਾਂ ਦਾ ਇਹ ਖਿਡਾਰੀ ਲੈਗ ਸਪਿਨਰ ਹੈ ਅਤੇ ਆਈ.ਪੀ.ਐੱਲ. ਆਕਸ਼ਨ ਦੌਰਾਨ ਦਿੱਲੀ ਟੀਮ ਦੇ ਲਈ ਚੁਣਿਆ ਗਿਆ ਸੀ। ਸਭ ਤੋਂ ਰੋਮਾਂਚਕ ਗੱਲ ਇਹ ਹੈ ਕਿ ਨੇਪਾਲ ਦੌਰੇ 'ਤੇ ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਅੱਜ ਅਸੀਂ ਕ੍ਰਿਕਟ ਦੇ ਜਰੀਏ ਜੁੜੇ ਹਾਂ। ਕਿਉਂਕਿ ਇਕ ਨੇਪਾਲੀ ਲੜਕਾ ਆਈ.ਪੀ.ਐੱਲ. ਲੀਗ 'ਚ ਖੇਡ ਰਿਹਾ ਹੈ। ਮੋਦੀ ਦਾ ਇਸ਼ਾਰਾ ਦਿੱਲੀ ਡੇਅਰਡੇਵਿਲਜ਼ ਦੇ ਸੰਦੀਪ ਦੇ ਵੱਲ ਸੀ ਅਤੇ ਅੱਜ ਦੇ ਹੀ ਮੈਚ 'ਚ ਉਸਨੂੰ ਬੈਂਗਲੁਰੂ ਟੀਮ ਖਿਲਾਫ ਖੇਡਣ ਦਾ ਮੌਕਾ ਮਿਲ ਗਿਆ ਹੈ।

ਦੱਸ ਦਈਏ ਕਿ ਸੰਦੀਪ ਲਾਮਿਛਾਨੇ ਨੂੰ ਦਿੱਲੀ ਟੀਮ ਨੇ 20 ਲੱਖ ਰੁਪਏ 'ਚ ਖਰੀਦਿਆ ਸੀ। 17 ਸਾਲਾਂ ਸੰਦੀਪ ਨੇਪਾਲ ਦੀ ਦੀ ਅੰਡਰ-19 ਟੀਮ 'ਚ ਖੇਡਦਾ ਹੈ। ਸਾਲ 2016 'ਚ ਉਸਨੇ ਨਮੀਬੀਆ ਖਿਲਾਫ ਪਹਿਲਾ ਮੈਚ ਖੇਡਿਆ ਸੀ। ਹੁਣ ਤੱਕ ਸੰਦੀਪ ਕੁੱਲ 21 ਫਰਸਟ ਕਲਾਸ ਮੈਚ ਖੇਡ ਚੁੱਕਾ ਹੈ, ਜਿਸ 'ਚ ਉਸਨੇ 17.90 ਦੀ ਔਸਤ ਨਾਲ 42 ਵਿਕਟਾਂ ਹਾਸਲ ਕੀਤੀਆਂ ਹਨ। ਸੰਦੀਪ ਨੇ ਕ੍ਰਿਕਟ ਕਰੀਅਰ ਨੂੰ ਪਹਿਚਾਣ ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਦਿਵਾਈ ਸੀ। ਕਲਾਰਕ ਨੇ ਉਸਦੀ ਪਰਫਾਰਮੈਂਸ ਤੋਂ ਖੁਸ਼ ਹੋ ਕੇ ਟਰੇਨਿੰਗ ਲਈ ਸਿਡਨੀ ਆਉਣ ਲਈ ਕਿਹਾ ਸੀ।


Related News