ਜੇਲ ''ਚ ਰਾਮ ਰਹੀਮ ਮਿੱਟੀ ਨਾਲ ਤੇ ''ਲਾਡਲੀ ਹਨੀਪ੍ਰੀਤ'' ਖੇਡ ਰਹੀ ਕਰੀਮਾਂ ਨਾਲ (ਵੀਡੀਓ)

05/25/2018 7:00:58 PM

ਅੰਬਾਲਾ (ਅਨਿਲ ਕਪੂਰ) : ਕਿਸੇ ਸਮੇਂ ਸਿਰਸਾ ਦੇ ਡੇਰੇ 'ਤੇ ਰਾਜ ਕਰਨ ਵਾਲੀ ਬਲਾਤਕਾਰੀ ਬਾਬੇ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਜੇਲ 'ਚ ਬਿਊਟੀਸ਼ੀਅਨ ਦਾ ਕੋਰਸ ਕਰ ਰਹੀ ਹੈ। ਇਕ ਪਾਸੇ ਜਿੱਥੇ ਰਾਮ ਰਹੀਮ ਨੂੰ ਜੇਲ 'ਚ ਮਾਲੀ ਦਾ ਕੰਮ ਮਿਲਿਆ ਹੈ ਅਤੇ ਉਹ ਮਿੱਟੀ ਨਾਲ ਮਿੱਟੀ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬਾਬੇ ਦੀ ਲਾਡਲੀ ਹਨੀਪ੍ਰੀਤ ਅਜੇ ਵੀ ਫੈਸ਼ਨ ਦੀ ਕਲਾ ਸਿੱਖਣ ਦੇ ਮੂਡ 'ਚ ਹੈ। ਬਿਊਟੀਸ਼ੀਅਨ ਦੇ ਨਾਲ-ਨਾਲ ਹਨੀਪ੍ਰੀਤ ਡਿਜ਼ਾਈਨਰ ਸੂਟ, ਬਲਾਕ ਪ੍ਰਿੰਟਿੰਗ ਵਰਗੇ ਕੰਮ ਵੀ ਸਿੱਖ ਰਹੀ ਹੈ। ਹਾਲਾਂਕਿ ਸਿਰਫ ਹਨੀਪ੍ਰੀਤ ਹੀ ਨਹੀਂ ਜੇਲ 'ਚ ਬੰਦ ਹੋਰ ਮਹਿਲਾ ਕੈਦੀ ਵੀ ਇਹ ਕੋਰਸ ਕਰ ਰਹੀਆਂ ਹਨ ਪਰ ਗੱਲ ਜਦੋਂ ਬਾਬੇ ਦੀ ਲਾਡਲੀ ਹਨੀਪ੍ਰੀਤ ਦੀ ਹੋਵੇ ਤਾਂ ਖਾਸ ਬਣ ਹੀ ਜਾਂਦੀ ਹੈ। 
ਜੇਲ ਵਿਚ ਹਨੀਪ੍ਰੀਤ ਅਤੇ ਸਾਰੀਆਂ ਮਹਿਲਾ ਕੈਦੀਆਂ ਨੂੰ ਇਹ ਕੋਰਸ ਕਰਵਾਉਣ ਲਈ ਅੰਬਾਲਾ ਦੇ ਹੀ ਇਕ ਫੈਸ਼ਨ ਡਿਜ਼ਾਈਨਿੰਗ ਇੰਸਟੀਚਿਊਟ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਕੋਰਸ ਡਿਸਟ੍ਰਿਕਟ ਲੀਗਲ ਸਰਵਿਸਿਸ ਦੇ ਚੇਅਰਮੈਨ ਦੇ ਹੁਕਮ 'ਤੇ ਕਰਵਾਏ ਜਾ ਰਹੇ ਹਨ। ਫਿਲਹਾਲ ਜੇਲ ਜਾਣ ਤੋਂ ਪਹਿਲਾਂ ਹੀ ਹਨੀਪ੍ਰੀਤ ਨੂੰ ਮਾਡਲਿੰਗ ਕਾਫੀ ਪਸੰਦ ਸੀ ਤੇ ਉਹ ਨਵੇਂ-ਨਵੇਂ ਡਿਜ਼ਾਈਨਰ ਕੱਪੜਿਆਂ ਦੀ ਸ਼ੌਕੀਨ ਸੀ। ਹੁਣ ਜੇਲ ਵਿਚ ਵੀ ਇਸ ਕੋਰਸ ਰਾਹੀਂ ਉਹ ਆਪਣੇ ਸੁਪਨੇ ਨੂੰ ਪੂਰਾ ਕਰ ਰਹੀ ਹੈ।


Related News