ਅੰਗਰੇਜੀ ਭਾਸ਼ਾ ਦਾ ਗਿਆਨ ਨਾ ਹੋਣ ਕਾਰਨ ਭਾਰਤੀਆਂ ਲਈ ਕੈਨੇਡਾ ਵਿਚ ਮੁਸ਼ਕਲਾਂ

05/25/2018 3:16:57 PM

ਕੈਨੇਡਾ ਵਿਚ ਰੁਜ਼ਗਾਰ ਦੇ ਕਈ ਸ਼ਾਨਦਾਰ ਮੌਕੇ ਹਨ। ਤੁਸੀਂ ਇਸ ਸ਼ਾਨਦਾਰ ਦੇਸ਼ ਵਿਚ ਜੋ ਚਾਹੋ ਬਣ ਸਕਦੇ ਹੋ। ਤੁਹਾਨੂੰ ਬੱਸ ਆਪਣਾ ਸਿਰ ਉੱਚਾ ਚੁੱਕ ਕੇ ਅਤੇ ਨਿਰਦੇਸ਼ਨ ਦੀ ਸਹੀ ਸਮਝ ਦੇ ਨਾਲ ਅੱਗੇ ਵੱਧਣਾ ਚਾਹੀਦਾ ਹੈ।ਅਸੀਂ ਇਕ ਮਲਟੀਕਲਚਰਲ ਦੇਸ਼ ਵਿਚ ਰਹਿੰਦੇ ਹਾਂ ਪਰ ਭਾਸ਼ਾ, ਸਿੱਖਿਆ ਅਤੇ ਪਰੰਪਰਾਗਤ
ਰੁਕਾਵਟਾਂ ਅਤੇ ਪੱਖਪਾਤ , ਰੇਸਿਜਮ ਦੇ ਵਿਕਸਿਤ ਹੋ ਰਹੇ ਦੱਖਣੀ ਏਸ਼ਿਆਈ ਸਮੂਹ ਨੂੰ ਕੈਨੇਡਾ ਵਿਚ ਆਵਾਸ ਤੋਂ ਬਾਅਦ ਆਪਣੇ ਪੈਰਾਂ ਤੇ ਖੜੇ ਹੋਣ ਦੀ ਯੋਗਤਾ ਨੂੰ ਪਛਾੜ ਰਹੇ ਹਾਂ। ਬਰੈਂਪਟਨ ਸ਼ਹਿਰ ਵਿਚ ਸਿਖ ਲੋਕਾਂ ਦੀ ਇੰਨੀ ਹੋਂਦ ਵਧ ਚੁਕੀ ਹੈ ਕਿ ਹੁਣ ਇਸ ਨੂੰ ਗੋਰੇ ਲੋਕ ਵੀ ਪਸੰਦ ਨਹੀਂ ਕਰ ਰਹੇ, ਆਏ ਦਿਨ ਉਹ ਕੋਈ ਨਾ ਕੋਈ ਸਿੱਖਾਂ ਨੂੰ ਨਿਸ਼ਾਨਾਂ ਸੇਧ ਕੇ ਫਲਾਇਰ ਛਾਪ ਕੇ ਘਰਾਂ ਦੇ ਮੇਲ ਬਾਕਸਾ ਵਿਚ ਅਤੇ ਸੜਕਾਂ ਅਤੇ ਗੱਡੀਆਂ ਤੇ ਲਗਾਏ ਜਾ ਰਹੇ ਹਨ। ਸਿੱਖ ਹੋਣ ਦੇ ਨਾਤੇ ਹਾਂ ਇਸ ਗੱਲ ਦਾ ਮੈਂ ਵਿਰੋਧ ਕਰਦਾ ਹਾਂ ਕਿਉਂਕਿ ਕੈਨੇਡਾ ਇਕ ਉਹ ਦੇਸ਼ ਹੈ ਜਿਸ ਨੂੰ ਮਲਟੀਕਲਚਰਲ ਲੋਕਾਂ ਵਲੋਂ ਮਿਲ ਕੇ ਖੜ੍ਹਾ ਕੀਤਾ ਹੋਇਆ ਹੈ। ਇਸ ਦੇਸ਼ ਵਿਚ ਹਰ ਇਕ ਆਮ ਅਤੇ ਖਾਸ ਵਿਆਕਤੀ ਕੋਲ ਆਪਣੀ ਤਰ੍ਹਾ ਜਿਉਣ ਦਾ ਰਹਿਣ-ਸਹਿਣ ਦਾ ਹੱਕ ਹੈ 
ਪਰ ਇਥੇ ਮੈਂ ਇਹ ਵੀ ਕਹਾਂਗਾ ਕਿ ਜੇਕਰ ਇਹ ਲੋਕ ਸਾਡੇ ਖਿਲਾਫ ਨਕਸਲੀ ਵਿਤਕਰੇ ਨੂੰ ਲੈ ਕੇ ਅੱਜ ਫਲਾਇਰ ਛਾਪ ਰਹੇ ਹਨ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ, ਇਸ ਵਿਚ ਬਹੁਤ ਵੱਡੀ ਹੱਦ ਤੱਕ ਕਸੂਰ ਵੀ ਸਾਡੀ ਹੀ ਹੈ। ਕਿਸੇ ਦੇਸ਼ ਸ਼ਹਿਰ ਵਿਚ ਜਾ ਕੇ ਉਸ ਦੇ ਕਾਇਦੇ ਕਾਨੂੰਨ ਤੇ ਚੱਲਣਾ ਸਾਡਾ ਫ਼ਰਜ਼ ਬਣਦਾ ਹੈ। ਉਸ ਨੂੰ ਸਾਫ ਰੱਖਣਾ ਉਸ ਸ਼ਹਿਰ ਦੀ ਦੇਖਭਾਲ ਕਰਨੀ ਇਹ ਸਾਡਾ ਫਰਜ਼ ਬਣਦਾ ਹੈ ਪਰ ਅੱਜ ਕਿਸੇ ਵੀ ਬਰੈਂਪਟਨ ਦੀਆਂ ਸੜਕਾ ਤੇ ਜਾ ਕੇ ਦੇਖ ਲਉ , ਸੜਕਾ ਦੇ ਟਾਇਰਾਂ ਦੇ ਢੇਰ ਇੰਡੀਆਂ ਵਾਂਗ ਲੱਗੇ ਮਿਲਣਗੇ। ੀਕਸੇ ਗੋਰੇ ਦੀ ਆਟੋ ਸ਼ਾਪ ਤੇ ਜਾ ਕੇ ਦੇਖੋਂ ਹਰ ਚੀਜ਼ ਜੋ ਆਪਣੀ ਸਹੀ ਜਗ੍ਹਾ ਤੇ ਮਿਲੇਗੀ। 
ਸਭ ਤੋਂ ਵੱਡਾ ਸਾਡੇ ਤੇ ਇਹ ਅਰੋਪ ਲੱਗ ਰਿਹਾ ਹੈ ਕਿ ਅਸੀਂ ਬੇਸਮੈਟਾਂ ਬਣਾ ਕੇ ਇੰਨਕੰਮ ਦੇ ਹੋਰ ਵਸੀਲੇ ਬਣਾਏ ਹੋਏ ਹਨ। ਪੈਸਾ ਬਣਾਉਣ ਲਈ ਠੀਕ ਹੈ ਹਰ ਕੋਈ ਹੱਥ ਪੱਲਾਂ ਮਾਰਦਾ ਹੈ। ਜੇਕਰ ਕਿਸੇ ਨੇ ਬੇਸਮੈਂਟ ਬਣਾਈ ਹੀ ਉਸ ਤੇ ਪੈਸਾ ਖਰਚਿਆਂ ਹੈ ਤੇ ਉਸ ਨੇ ਉਹ ਪੈਸਾ ਪੂਰਾ ਕਰਨ ਲਈ ਬੇਸਮੈਂਟ ਕਿਰਾਏ ਤੇ ਚੜ੍ਹਾਈ ਵੀ ਹੈ ਤਾਂ ਇਸ ਵਿਚ ਹਰਜ਼ ਵੀ ਕੀ ਹੈ? ਪਰ ਜਿਵੇਂ ਕਿ ਆਪਣਾ ਉਪਰ ਵੀ ਗੱਲ ਕੀਤੀ ਹੈ ਹਰ ਚੀਜ਼ ਲਈ ਕਾਇਦੇ ਕਾਨੂੰਨ ਬਣੇ ਹੋਏ ਹਨ, ਜਿਹਨਾਂ ਨੂੰ ਅਖਤਿਆਰ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਖੁਦ ਹੀ ਸੋਚ ਲਉ ਜੋ ਇਹ ਪ੍ਰਸ਼ਨ ਉਠਾ ਰਹੇ ਹਨ, ਬੇਸਮੈਟਾਂ ਵਾਰੇ ਉਹ ਕਿਥੇ ਕੇ ਤੱਕ ਗਲਤ ਹਨ, ਇਕ ਬੇਸਮੈਟ ਵਿਚ ਦੋ ਬੈਡਰੂਮ ਕਿਸ ਵਿਚ 6 ਜੀਆਂ ਵਾਲਾਂ ਪਰਿਵਾਰ ਰਹਿ ਰਿਹਾ ਹੈ, ਕੋਈ ਸੋਫੇ ਤੇ ਅਤੇ ਕੋਈ ਮੈਟਰਸ ਜ਼ਮੀਨ ਤੇ ਸੁੱਟ ਕੇ ਪੈ
ਰਿਹਾ ਹੈ। ਜਦੋਂ ਕਿਤੇ ਹੈਲਥ ਅਤੇ ਸੇਫਟੀ ਦੀ ਗੱਲ ਆਉਂਦੀ ਹੈ ਜਾਂ ਕਦੇ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਇਹਨਾਂ ਨੂੰ ਕਈ ਵਾਰ ਬਾਹਰ ਨਿਕਲਣ ਤੱਕ ਦਾ ਮੌਕਾ ਨਹੀਂ ਮਿਲਦਾ, ਜੇਕਰ ਕਾਇਦੇ ਕਾਨੂੰਨ ਅਖਤਿਆਰ ਕੀਤੇ ਹੁੰਦੇ ਤਾਂ ਸ਼ਾਇਦ ਇਸ ਮੁਸੀਬਤ ਤੋਂ ਬਚੇ ਰਹਿੰਦੇ। ਹੁਣ ਤੁਸੀਂ ਖੁਦ ਹੀ ਸੋਚ ਲਾਉ ਆ ਬੈਲ ਮੁਝੇ ਮਾਰ ਵਾਲੇ ਕੰਮ ਤਾਂ ਅਸੀਂ ਖੁਦ ਕਰਦੇ ਹਾਂ ਫਿਰ ਦੂਸਰੇ ਲੋਕਾਂ ਤੇ ਅਰੋਪ ਲਗਾਉਂਦੇ ਹਾਂ ਕਿ ਉਸ ਨੇ ਸਾਡੇ ਨਾਲ ਧੱਕਾ ਕੀਤਾ। ਅਸੀਂ ਹਰ ਚੀਜ਼ ਨੂੰ ਉਹੀ ਭਾਰਤੀ ਢੰਗ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਕੇ ਹਰ ਹਲਾਤ ਵਿਚ ਗਲਤ ਹੈ। ਇਹ ਦੇਸ਼ ਤਾਂ ਹਰ ਮੁਸ਼ਕਲ ਵਿਚ ਤੁਹਾਡੇ ਨਾਲ ਖੜ੍ਹਾ ਹੈ ਹਰ ਮੁਸ਼ਕਲ ਤੇ ਹਰ ਤਰ੍ਹਾ ਦੀ ਸਹੂਲਤ ਪ੍ਰਦਾਨ ਕਰਦਾ ਹੈ ਪਰ ਸਿਰਫ਼ ਸਾਨੂੰ ਸਹੀ ਸੇਧ ਤੇ ਆਪਣੇ ਨਿਸ਼ਾਨੇ ਨੂੰ ਮਿਥ ਕੇ ਚੱਲਣ ਦੀ ਲੋੜ੍ਹ ਹੈ। ਰਸਤਾ ਖੁਦ ਆਪਣੇ ਆਪ ਸਾਫ਼ ਹੋ ਜਾਂਦਾ ਹੈ। ਭਾਰਤ, ਪਾਕਿਸਤਾਨ, ਬਾਂਗਲਾਦੇਸ਼ ਅਤੇ ਸ਼੍ਰੀ ਲੰਕਾ ਤੋਂ ਆਏ ਤਕਰੀਬਨ 200,000 ਲੋਕੀਂ ਜਿਹਨਾਂ ਵਿਚੋਂ ਤਿੰਨ-ਚੌਥਾਈ ਲੋਕੀਂ ਆਵਾਸੀ ਹਨ, ਜੋ ਕੈਨਡਾ ਨੂੰ ਆਪਣਾ ਘਰ ਕਹਿੰਦੇ ਹਨ। ਬਰੈਂਪਟਨ ਸ਼ੇਖੀ ਮਾਰਦਾ ਹੈ ਕਿ ਦੱਖਣੀ-ਏਸ਼ੀਆ ਦੇ ਨਿਵਾਸੀਆਂ ਦੀ ਤੀਜੀ ਵੱਡੀ ਸੰਖਿਆ ਉਹਨਾਂ ਦੇ ਸ਼ਹਿਰ ਵਿਚ ਵਸਦੀ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਦੱਖਣੀ ਏਸ਼ੀਆ ਦੇ ਨਿਵਾਸੀਆਂ ਦੇ ਇਕ-ਤਿਹਾਈ ਹਿੱਸੇ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਆਉਂਦੀ। ਭਾਸ਼ਾ ਦੀਆਂ ਇਹ ਰੁਕਾਵਟਾਂ ਉਹਨਾਂ ਦੀ ਆਪਣੇ ਪੇਸ਼ੇ ਵਿਚ ਨੌਕਰੀਆਂ ਲੱਭਣ ਦੀ ਯੋਗਤਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਉਹ ਕੈਨੇਡਾ ਦੇ ਵਪਾਰਕ ਸਮੂਹ ਅਤੇ ਮਜ਼ਦੂਰ ਵਰਗ ਤੋਂ ਪਿੱਛੜ ਜਾਂਦੇ ਹਨ। ਬਹੁਤ ਸਾਰੇ ਹੁਨਰ ਵਾਲੇ ਵਿਅਕਤੀ ਜਿਹਨਾਂ ਨੂੰ ਛੇਤੀ ਤੋਂ ਛੇਤੀ ਸਥਿਰ ਆਮਦਨੀ ਲੱਭਣ ਦੀ ਲੋੜ ਹੁੰਦੀ ਹੈ, ਠੰਢ ਵਿਚ ਬਾਹਰ ਠਰਦੇ ਰਹਿੰਦੇ ਹਨ। ਉਹਨਾਂ ਵਿਚੋਂ ਬਹੁਤ ਸਾਰੇ ਲੰਮੇ ਸਮੇਂ ਲਈ ਜਾਤ-ਪਾਤ ਰੇਸਿਜਮ ਦਾ ਸ਼ਿਕਾਰ ਬਣਦੇ ਹਨ। ਬਰੈਂਪਟਨ ਗਾਰਡੀਅਨ ਅਤੇ ਮਿਸੀਸਾਗਾ ਅਖਬਾਰਾਂ ਨੇ ਕੁਝ ਮਹੀਨੇ ਪਹਿਲਾਂ ਤਿੰਨ ਹਿੱਸਿਆਂ ਵਿਚ ਪ੍ਰਕਾਸ਼ਿਤ ਕੀਤਾ ਕਿ ਆਵਾਸੀਆਂ ਨੂੰ ਕਿਵੇਂ ਰੇਸਿਜਮ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਹ ਭਾਈਚਾਰੇ ਵਿਚ ਰਹਿਣ ਦੇ ਦੌਰਾਨ ਅਤੇ ਇਕ ਚੰਗੇ ਨਾਗਰਿਕ ਬਣਨ ਦੀ ਕੋਸ਼ਿਸ਼ ਕਰਨ ਦੌਰਾਨ ਕਿਹੜੀਆਂ ਗੱਲਾਂ ਦਾ ਸਾਮ੍ਹਣਾ ਕਰਦੇ ਹਨ। ਜਦੋਂ ਮੈਂ 1989 ਵਿਚ ਕੈਨੇਡਾ ਆਇਆ ਤਾਂ ਮੈਨੂੰ ਵੀ ਇਹੀ ਪ੍ਰੇਸ਼ਾਨੀ ਹੋਈ ਸੀ। ਮੈਂ ਨਾ ਪੜ੍ਹ ਸਕਦਾ ਸੀ, ਨਾ ਲਿੱਖ ਸਕਦਾ ਸੀ, ਮੈਂ ਇਕ ਚੰਗੀ ਨੌਕਰੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਮੈਂ ਅਜੇ ਵੀ ਇਕ ਵੀ ਅੱਖਰ ਬੋਲਣ ਦੇ ਯੋਗ ਨਹੀਂ ਸੀ ਹੁੰਦਾ ਜਦੋਂ ਭਾਵੀ ਰੁਜ਼ਗਾਰਦਾਤਾ ਮੇਰਾ ਇੰਟਰਵਿਊ ਲੈਂਦੇ ਸਨ। ਮੇਰੀਆਂ ਉਮੀਦਾਂ ਮੇਰੇ ਕੈਨੇਡਾ ਆਉਣ ਦੇ ਸਪਨੇ ਹੌਲੀ-ਹੌਲੀ ਖਤਮ ਹੋ ਰਹੇ ਸਨ। ਇਹਨਾਂ ਰੁਕਾਵਟਾਂ ਤੇ ਕਾਬੂ ਕਰਨ ਦੀ ਅਯੋਗਤਾ ਕਾਰਣ ਬਹੁਤ ਸਾਰੇ ਵਿਅਕਤੀਆਂ ਨੇ ਆਪਣੇ ਵਿਸ਼ੇਸ਼ ਗੁਣ ਤਿਆਗ ਦਿੱਤੇ ਅਤੇ ਨੌਕਰੀਆਂ ਨੂੰ ਘੱਟੋ-ਘੱਟ ਭੱਤੇ ਤੇ ਸਵੀਕਾਰ ਕੀਤਾ। ਇਹ ਤਾਂ ਸਰਾਸਰ ਹੁਨਰ ਦੀ ਬਰਬਾਦੀ ਹੈ। ਕੈਨੇਡਾ ਕਈ ਹਜ਼ਾਰ ਆਵਾਸੀਆਂ ਨੂੰ ਆਪਣੇ ਮਹਾਨ ਦੇਸ਼ ਵਿਚ ਕੁਸ਼ਲ ਮਜ਼ਦੂਰੀ ਨੂੰ ਵਧਾਵਾ ਦੇਣ ਲਈ ਤਿਆਰ ਕੀਤੀ ਇਕ ਪੌਇੰਟ ਪ੍ਰਣਾਲੀ ਵਿਚ ਇਜਾਜ਼ਤ ਦਿੰਦਾ ਹੈ। ਹਾਲਾਂਕਿ, ਇਹਨਾਂ ਵਿਚੋਂ ਕਈ ਵਿਅਕਤੀ ਉਪਰ ਉਲੇਖ ਕੀਤੀਆਂ ਸਮਾਜਕ ਰੁਕਾਵਟਾਂ ਕਾਰਣ ਕਦੇ ਵੀ ਆਪਣੇ ਚੁਣੇ ਖੇਤਰਾਂ ਵਿਚ ਕੰਮ ਨਹੀਂ ਕਰਦੇ। ਆਵਾਸੀ ਆਪਣੇ ਪੇਸ਼ੇ ਵਿਚ ਕੰਮ ਕਰਨ ਦੀਆਂ ਉਮੀਦਾਂ ਨਾਲ ਕੈਨੇਡਾ ਆਉਂਦੇ ਹਨ ਪਰ ਛੇਤੀ ਹੀ ਉਹਨਾਂ ਕੋਲ ਆਪਣੀ ਰੋਟੀ ਲਈ ਕੋਈ ਵੀ ਨੌਕਰੀ ਸਵੀਕਾਰ ਕਰਨ ਤੋਂ ਅਲਾਵਾ ਕੋਈ ਹੋਰ ਚਾਰਾ ਨਹੀਂ ਹੁੰਦਾ। ਨਾਲ ਹੀ, ਬਹੁਤ ਸਾਰੇ ਰੁਜ਼ਗਾਰਦਾਤਾ ਕੈਨੇਡਾ ਵਿਚ ਕੰਮ ਕਰਨ ਦਾ ਤਜ਼ਰਬਾ ਮੰਗਦੇ ਹਨ ਅਤੇ ਇਹ ਆਵਾਸੀਆਂ ਦੁਆਰਾ ਸਾਮ੍ਹਣਾ ਕੀਤੀ ਜਾਂਦੀ ਇਕ ਹੋਰ ਵੱਡੀ ਸਮੱਸਿਆ ਹੈ।ਸਰਕਾਰ ਨੇ ਆਵਾਸੀਆਂ ਨੂੰ ਸਮੂਹ ਵਿਚ ਇਕੱਠੇ ਕਰਨ ਲਈ ਤਿਆਰ ਕੀਤੀਆਂ ਸੇਵਾਵਾਂ ਪ੍ਰਦਾਨ ਕਰਕੇ ਇਸ ਸਮੱਸਿਆ ਦਾ ਸੰਬੋਧਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ, ਬਹੁਤ ਸਾਰੇ ਵਿਅਕਤੀ ਇਹ ਨਹੀਂ ਜਾਣਦੇ ਕਿ ਉਹਨਾਂ ਲਈ ਅਜਿਹੀਆਂ ਸੇਵਾਵਾਂ ਉਪਲਬਧ ਹਨ ਅਤੇ ਸਰਕਾਰ ਵੀ ਉਹਨਾਂ ਦੀਆਂ ਭਾਸ਼ਾਵਾਂ ਦੀਆਂ ਮੁਸ਼ਕਲਾਂ ਤੋਂ ਅਣਜਾਨ ਹੁੰਦੀ ਜਾਪਦੀ ਹੈ। ਉਦਾਹਰਣ ਲਈ, 40 ਪ੍ਰਤੀਸ਼ਤ ਦੱਖਣ ਏਸ਼ੀਆਈ ਨਿਵਾਸੀਆਂ ਨੂੰ ਅੰਗੇਰਜ਼ੀ ਸਿੱਖਣ ਦੀ ਮਦਦ ਲੱਭਣ ਲਈ ਮੁਸ਼ਕਲ ਆਂਉਂਦੀ ਹੈ।ਇਹ ਫਾਸਲੇ ਤਹਿ ਕਰਨ ਦੀ ਲੋੜ ਹੈ। ਸੇਵਾਵਾਂ ਨੂੰ ਵਿਆਪਕ ਤੌਰ ਤੇ ਵਧਾਵਾ ਦੇਣਾ ਚਾਹੀਦਾ ਹੈ ਤਾਂ ਕਿ ਯਕੀਨੀ ਬਣਾਇਆ ਜਾਵੇ ਕਿ ਇਹ ਢੁਕਵੇਂ ਵਿਅਕਤੀਆਂ ਨੂੰ ਮਿਲ ਰਹੀਆਂ ਹਨ। ਇਸ ਵਿਚ ਚੰਗੀ ਗੱਲ ਕੀ ਹੈ ਜੇ ਸੇਵਾਵਾਂ ਦਾ ਭੁਗਤਾਨ ਤੁਹਾਡੇ ਟੈਕਸ ਡਾਲਰਾਂ ਦੁਆਰਾ ਕੀਤਾ ਜਾਂਦਾ ਹੈ ਜੇ ਇਹਨਾਂ ਦਾ ਕਾਫ਼ੀ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਅਤੇ ਇਹ ਯੋਜਨਾ ਮੁਤਾਬਕ ਨਹੀਂ ਵਰਤੀਆਂ ਜਾ ਰਹੀਆਂ? ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਦੱਖਣ ਏਸ਼ਿਆਈ ਨਿਵਾਸੀਆਂ ਨੂੰ ਆਪਣੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਪਛਾਣਨ ਦੀ ਲੋੜ ਹੈ ਅਤੇ ਫਿਰ ਉਹਨਾਂ ਨੂੰ ਸਮਾਨ ਜ਼ਰੂਰਤਾਂ ਅਤੇ ਹਾਲਾਤਾਂ ਵਾਲੇ ਹੋਰ ਨਸਲੀ ਸਮੂਹਾਂ ਕੋਲ ਜਾਣਾ ਚਾਹੀਦਾ ਹੈ। ਅਸੀਂ ਇਕ ਦੂਜੇ ਨੂੰ ਆਸਰਾ ਦੇ ਸਕਦੇ ਹਾਂ। ਬਰੈਂਪਟਨ ਅਤੇ ਮਿਸੀਸਾਗਾ ਵਿਚ, ਨਵੇਂ ਆਏ ਲੋਕਾਂ ਲਈ ਬਹੁਤ ਸਾਰੇ ਜਾਣਕਾਰੀ ਕੇਂਦਰ ਹਨ ਜਿੱਥੇ ਉਹ ਸਿੱਖਿਆ ਅਤੇ ਸਿੱਖਲਾਈ ਦੇ ਨਾਲ-ਨਾਲ ਸਰਕਾਰੀ ਪ੍ਰੋਗਰਾਮਾਂ ਅਤੇ ਸਮਾਜ ਸੇਵਾਵਾਂ ਉੱਤੇ ਵਿਆਪਕ ਜਾਣਕਾਰੀ ਪ੍ਰਦਾਨ ਕਰਦੇ ਹਨ। ਗੱਲ ਕੀ ਹੈ ਕਿ ਹਰ ਮੁਸ਼ਕਲ ਦਾ ਹਲ ਹੈ ਪਰ ਉਸ ਨੂੰ ਕਿਵੇਂ ਅਤੇ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਹੀ ਸਾਨੂੰ ਜਾਨਣ ਦੀ ਲੋੜ ਹੈ। ਇਸ ਦੇ ਭਾਈਚਾਰਾਂ ਜੇਕਰ ਇਕ ਜੁੱਟ ਹੋ ਕੇ ਚਲਦਾ ਹੈ ਤਾਂ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ ਆਖਿਰ “ਏਕੇ ਵਿਚ ਬਲ ਹੈ'' 
ਸੁਰਜੀਤ ਸਿੰਘ ਫਲੋਰਾ 


Related News