ਪਿੰਡ ਰਾਜੋਕੇ ਵਿਖੇ ਲੋੜਵੰਦ ਪਰਿਵਾਰਾਂ ਨੂੰ ਵੰਡੇ ਫਰੀ ਗੈਸ ਕੁਨੈਕਸ਼ਨ

05/26/2018 8:58:49 PM

ਖਾਲੜਾ, ਭਿੱਖੀਵਿੰਡ, (ਭਾਟੀਆ, ਬਖਤਾਵਰ)—ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਕਸਬਾ ਪਿੰਡ ਰਾਜੋਕੇ ਵਿਖੇ ਸਰਪੰਚ ਨਿਸ਼ਾਨ ਸਿੰਘ ਦੇ ਗ੍ਰਹਿ ਵਿਖੇ ਪਾਰਟੀਬਾਜ਼ੀ ਤੋਂ ਉਪੱਰ ਉੱਠ ਕੇ ਦਰਜ਼ਨਾਂ ਲਾਭਪਾਤਰੀਆਂ ਨੂੰ ਫ੍ਰੀ ਗੈਸ ਕੁਨੈਕਸ਼ਨ ਵੰਡਦਿਆਂ ਸੀਨੀਅਰ ਕਾਂਗਰਸੀ ਆਗੂ ਮਹਿਤਾਬ ਸਿੰਘ ਨੇ ਕਿਹਾ ਕਿ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਇਸ ਸਕੀਮ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਬਾਜ ਸਿੰਘ ਰਾਜੋਕੇ ਤੇ ਗੁਰਪ੍ਰੀਤ ਸਿੰਘ ਗੋਪਾ ਨੇ ਕਿਹਾ ਕਿ ਹਲਕਾ ਖੇਮਕਰਨ ਅੰਦਰ ਵੱਖ-ਵੱਖ ਪਿੰਡਾਂ 'ਚ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਵੰਡੇ ਜਾ ਚੁੱਕੇ ਹਨ। ਜਿਹੜੇ ਪਰਿਵਾਰ ਇਸ ਸਕੀਮ ਤੋ ਵਾਂਝੇ ਰਹਿ ਗਏ ਹਨ, ਉਨ੍ਹਾਂ ਪਰਿਵਾਰਾਂ ਨੂੰ ਵੀ ਇਸ ਸਕੀਮ ਅੰਦਰ ਲਿਆਂਦਾ ਜਾਵੇਗਾ। ਉਨ੍ਹ੍ਹਾਂ ਕਿਹਾ ਕਿ ਅੱਜ ਪਿੰਡ ਰਾਜੋਕੇ ਵਿਖੇ ਦਰਜ਼ਨਾਂ ਪਰਿਵਾਰਾਂ ਨੂੰ ਇਸ ਯੋਜਨਾ ਤਹਿਤ ਮੁਫਤ ਸਿਲੰਡਰ, ਚੱਲਾ, ਪਾਈਪ, ਰੈਗੂਲੇਟਰ ਤੇ ਗੈਸ ਕਾਪੀ ਦਿੱਤੀ ਗਈ ਹੈ। ਇਸ ਮੌਕੇ ਗੁਰਮੀਤ ਸਿੰਘ, ਗੁਰਸੇਵਕ ਸਿੰਘ , ਹਰਿੰਦਰ ਸਿੰਘ, ਸੁਖ ਸਿੰਘ, ਹਰਪਾਲ ਸਿੰਘ, ਨਿੰਦਰ ਸਿੰਘ, ਸੁਖਬੀਰ ਸਿੰਘ, ਬੇਅੰਤ ਸਿੰਘ, ਬਾਊ, ਰਾਜਾ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ । 


Related News