4 ਸਾਲਾਂ ''ਚ ਇਨ੍ਹਾ ਚੀਜ਼ਾਂ ਨੂੰ ਬੰਦ ਕਰ PM ਮੋਦੀ ਨੇ ਕੀਤੀ ਨਵੀਂ ਸ਼ੁਰੂਆਤ

05/26/2018 12:18:30 AM

ਨਵੀਂ ਦਿੱਲੀ— 26 ਮਈ 2018 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਚਾਰ ਸਾਲ ਪੂਰੇ ਹੋ ਰਹੇ ਹਨ, ਇਨ੍ਹਾਂ ਚਾਰ ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਈ ਵੱਡੇ ਫੈਸਲੇ ਲਏ ਹਨ, ਜਿਨ੍ਹਾਂ ਦਾ ਰਾਸ਼ਟਰਵਿਆਪੀ ਅਸਰ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਕਈ ਅਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ, ਜਿਨ੍ਹਾਂ ਦਾ ਆਜ਼ਾਦੀ ਤੋਂ ਬਾਅਦ ਦੇਸ਼ ਪਹਿਲੀ ਵਾਰ ਗਵਾਹ ਬਣਿਆ, ਉਥੇ ਹੀ ਕਈ ਚੀਜ਼ਾਂ ਬੰਦ ਵੀ ਕੀਤੀਆਂ ਗਈਆਂ।
ਨੋਟਬੰਦੀ
ਮੋਦੀ ਨੇ ਨੋਟਬੰਦੀ ਦਾ ਐਲਾਨ ਕਰਦੇ ਹੋਏ 8 ਨਵੰਬਰ 2016 ਅੱਧੀ ਰਾਤ ਨੂੰ 500 ਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ। ਜਿਸ ਨਾਲ ਕਾਲੇ ਧਨ, ਨਕਲੀ ਨੋਟ ਅਤੇ ਅੱਤਵਾਦੀ ਫੰਡਿੰਗ 'ਤੇ ਲਗਾਮ ਲੱਗੀ। ਹਾਲਾਂਕਿ ਨੋਟਾਂ ਨੂੰ ਬਦਲਾਉਣ ਦੇ ਚੱਕਰ 'ਚ ਦੇਸ਼ਭਰ 'ਚ ਕਰੀਬ 100 ਲੋਕਾਂ ਦੀ ਮੌਤ ਹੋਈ।
ਰਸੋਈ ਗੈਸ ਸਬਸਿਡੀ ਬੰਦ 
ਮੋਦੀ ਸਰਕਾਰ ਵਲੋਂ givitup.in ਮੁਹਿੰਮ ਚਲਾ ਕੇ ਸਮਰੱਥ ਲੋਕਾਂ ਨੂੰ ਸਬਸਿਡੀ ਛੱਡਣ ਦੀ ਅਪੀਲ ਕੀਤੀ ਗਈ। ਜਿਸ 'ਚ ਲੱਖਾਂ ਲੋਕਾਂ ਨੇ ਸਾਥ ਦਿੱਤਾ ਅਤੇ ਹੁਣ ਸਬਸਿਡੀ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੀ ਯੋਜਨਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਰਕਮ ਨੂੰ ਜਨਕਲਿਆਣ ਲਈ ਲਗਾਇਆ ਗਿਆ।
ਹੱਜ ਸਬਸਿਡੀ ਖਤਮ
ਮੋਦੀ ਸਰਕਾਰ ਵਲੋਂ ਜਨਵਰੀ 2018 'ਚ ਹੱਜ ਸਬਸਿਡੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ। ਜਿਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਸਬਸਿਡੀ ਦੇ ਪੈਸਿਆਂ ਨੂੰ ਲੜਕੀਆਂ ਅਤੇ ਔਰਤਾਂ ਦੀ ਸਿੱਖਿਆ 'ਤੇ ਖਰਚ ਕੀਤਾ ਜਾਵੇਗਾ।
ਪੁਰਾਣੇ ਕਾਨੂੰਨ ਬੰਦ 
ਮੋਦੀ ਸਰਕਾਰ ਨੇ ਆਪਣੇ ਪਹਿਲੇ 3 ਸਾਲਾਂ 'ਚ 1200 ਪੁਰਾਣੇ ਕਾਨੂੰਨ ਬੰਦ ਕਰ ਦਿੱਤੇ ਸਨ, ਜੋ ਕਿ ਕਾਨੂੰਨ ਪ੍ਰਸ਼ਾਸਨ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਚ ਰੁਕਾਵਟ ਬਣ ਰਹੇ ਸਨ।
ਲਾਲ ਬੱਤੀ
ਅਪ੍ਰੈਲ 2017 'ਚ ਫੈਸਲਾ ਲਿਆ ਗਿਆ ਸੀ ਕਿ ਸ਼ਾਨ ਸਮਝੀ ਜਾਣ ਵਾਲੀ ਲਾਲਬੱਤੀ ਵਾਹਨਾਂ 'ਤੇ ਲਗਾਉਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੋਵੇਗਾ। ਸਿਰਫ 5 ਲੋਕ (ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੀ.ਜੇ. ਆਈ., ਲੋਕਸਭਾ ਸਪੀਕਰ) ਹੀ ਲਾਲ ਬੱਤੀ ਵਾਲੀ ਗੱਡੀ 'ਚ ਨਜ਼ਰ ਆਉਣਗੇ।
ਸਰਕਾਰੀ ਬੰਗਲਿਆਂ 'ਤੇ ਕਬਜ਼ਾ
ਜੁਲਾਈ 2014 'ਚ ਯੂ. ਪੀ. ਏ. ਸਰਕਾਰ 'ਚ ਮੰਤਰੀ ਰਹੇ 16 ਆਗੂਆਂ ਨੂੰ ਸਰਕਾਰੀ ਬੰਗਲੇ ਤੁਰੰਤ ਖਾਲੀ ਕਰਨ ਦੇ ਨੋਟਿਸ ਦਿੱਤੇ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਸਰਕਾਰੀ ਬੰਗਲੇ ਛੱਡਣੇ ਪਏ। ਇਸ ਕਾਨੂੰਨ 'ਚ ਇਹ ਬਦਲਾਅ ਇਸ ਲਈ ਕੀਤਾ ਗਿਆ ਸੀ ਕਿਉਂਕਿ ਭਵਿੱਖ 'ਚ ਕੋਈ ਵੀ ਆਗੂ ਸਰਕਾਰੀ ਬੰਗਲੇ 'ਤੇ ਕਬਜ਼ਾ ਨਾ ਕਰ ਸਕਣ।
ਰਜ਼ਿਸਟਰਾਂ 'ਤੇ ਹਾਜ਼ਰੀ 
ਸਾਰੇ ਸਰਕਾਰੀ ਦਫਤਰਾਂ 'ਚ ਹੁਣ ਹਾਜ਼ਰੀ ਵਾਲੇ ਰਜ਼ਿਸਟਰ ਗਾਇਬ ਹੋ ਚੁਕੇ ਹਨ ਕਿਉਂਕਿ ਬਾਇਓਮੈਟ੍ਰਿਕ ਹਾਜ਼ਰੀ ਦੀ ਵਿਵਸਥਾ ਲਾਗੂ ਹੋ ਗਈ ਹੈ। ਇਸ ਦੌਰਾਨ ਦਫਤਰਾਂ 'ਚ ਨਾ ਆਉਣ ਵਾਲੇ ਕਰਮਚਾਰੀਆਂ 'ਤੇ ਲਗਾਮ ਕੱਸੀ ਗਈ। 


Related News