ਇਕ ਹੀ ਵਾਰ ''ਚ ਸੂਈ ਨਾਲ ਦਿੱਤੀ ਜਾ ਸਕੇਗੀ ਪੋਲੀਓ ਦੇ ਟੀਕੇ ਦੀ ਪੂਰੀ ਖੁਰਾਕ

05/23/2018 1:29:27 AM

ਬੋਸਟਨ : ਐੱਮ. ਆਈ. ਟੀ. ਦੇ ਵਿਗਿਆਨੀਆਂ ਨੇ ਇਕ ਅਜਿਹਾ ਨੈਨੋਪਾਰਟੀਕਲ ਟੀਕਾ ਵਿਕਸਿਤ ਕੀਤਾ ਹੈ. ਜੋ ਦੁਨੀਆ ਭਰ ਤੋਂ ਪੋਲੀਓ ਨੂੰ ਖਤਮ ਕਰਨ ਵਿਚ ਵੱਡੀ ਭੂਮਿਕਾ ਅਦਾ ਕਰ ਸਕਦਾ ਹੈ। ਇਕ ਹੀ ਸੂਈ ਰਾਹੀਂ ਇਸ ਟੀਕੇ ਦੀ ਮਲਟੀਪਲ ਡੋਜ਼ ਦਿੱਤੀ ਜਾ ਸਕਦੀ ਹੈ। ਪਾਕਿਸਤਾਨ ਸਮੇਤ ਉਂਝ ਹੋਰ ਦੇਸ਼ਾਂ ਦੇ ਦੂਰ-ਦਰਾਡੇ ਇਲਾਕੇ ਵਿਚ, ਜਿਥੇ ਅਜੇ ਵੀ ਇਹ ਬੀਮਾਰੀ ਪਾਈ ਜਾ ਰਹੀ ਹੈ, ਉਥੋਂ ਦੇ ਬੱਚਿਆਂ ਨੂੰ ਇਸ ਟੀਕੇ ਦੀ ਮਦਦ ਨਾਲ ਇਸ ਬੀਮਾਰੀ ਤੋਂ ਮੁਕਤੀ ਮਿਲ ਸਕਦੀ ਹੈ।
ਅਮਰੀਕਾ ਦੇ ਬੀਮਾਰੀ ਕੰਟਰੋਲ ਕੇਂਦਰ (ਯੂ. ਐੱਸ. ਸੈਂਟਰ ਫਾਰ ਡਿਸੀਜ਼ ਕੰਟਰੋਲ) ਮੁਤਾਬਕ ਦੁਨੀਆ ਭਰ ਵਿਚ ਪੋਲੀਓ ਦੇ ਮਾਮਲਿਆਂ ਵਿਚ 1988 ਤੋਂ 2013 ਵਿਚਾਲੇ 99 ਫੀਸਦੀ ਕਮੀ ਆਈ ਹੈ ਪਰ ਇਹ ਬੀਮਾਰੀ ਅਜੇ ਵੀ ਦੁਨੀਆ ਤੋਂ ਖਤਮ ਨਹੀਂ ਹੋਈ ਹੈ। ਇਸ ਬੀਮਾਰੀ ਨਾਲ ਹੁਣ ਵੀ ਉਨ੍ਹਾਂ ਇਲਾਕਿਆਂ ਦੇ ਬੱਚੇ ਜੂਝ ਰਹੇ ਹਨ, ਜੋ ਦੂਰ-ਦੁਰਾਡੇ ਸਥਿਤ ਹਨ ਅਤੇ ਉਨ੍ਹਾਂ ਤੱਕ ਪਹੁੰਚਣ ਵਿਚ ਸਮੱਸਿਆ ਆਉਂਦੀ ਹੈ। ਬੱਚਿਆਂ ਨੂੰ ਹੁਣ ਤੱਕ ਪੋਲੀਓ ਦੀਆਂ ਦੋ ਤੋਂ ਚਾਰ ਸੂਈਆਂ ਲਾਈਆਂ ਜਾਂਦੀਆਂ ਹਨ ਤਾਂ ਕਿ ਬੀਮਾਰੀ ਨਾਲ ਲੜਨ ਵਿਚ ਉਨ੍ਹਾਂ ਦੇ ਸਰੀਰ ਦੀ ਸਮਰੱਥਾ ਮਜ਼ਬੂਤ ਹੋਵੇ। 
ਅਮਰੀਕਾ ਦੇ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਐੱਨ ਜੈਨਲੇਨੇਕ ਨੇ ਦੱਸਿਆ ਕਿ ਸਿਰਫ ਇਕ ਵਾਰ ਸੂਈ ਲਾ ਕੇ ਹੀ ਟੀਕੇ ਦੀ ਪੂਰੀ ਖੁਰਾਕ ਦੇਣ ਨਾਲ ਇਸ ਬੀਮਾਰੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿਚ ਮਦਦ ਮਿਲੇਗੀ। 


Related News