ਜੇਠ ਨੇ ਸੜਕ ਵਿਚਕਾਰ ਔਰਤ ਨਾਲ ਕੀਤੀ ਕੁੱਟਮਾਰ, ਦੇਖੋ ਵੀਡੀਓ

05/18/2018 1:54:49 PM

ਨਵੀਂ ਦਿੱਲੀ— ਦਿੱਲੀ ਦੀਆਂ ਸੜਕਾਂ 'ਤੇ ਔਰਤ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਸਾਫ ਦਿੱਖ ਰਿਹਾ ਹੈ ਕਿ ਔਰਤ ਦਾ ਲਾਠੀ ਅਤੇ ਰਾਡ ਨਾਲ ਕੁੱਟਮਾਰ ਕੀਤੀ ਗਈ ਹੈ। ਔਰਤ ਨੂੰ ਇੰਨਾ ਮਾਰਿਆ ਗਿਆ ਕਿ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਸ ਔਰਤ ਦੀ ਕੁੱਟਮਾਰ ਉਸ ਦੇ ਰਿਸ਼ਤੇਦਾਰਾਂ ਨੇ ਜਾਇਦਾਦ ਕਾਰਨ ਕੀਤੀ ਹੈ। ਮਹਿਲਾ ਦੀ ਕੁੱਟਮਾਰ ਦੀ ਸਾਰੀ ਵੀਡੀਓ ਇਕ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ। ਇਸ ਵੀਡੀਓ ਨੇ ਇਕ ਵਾਰ ਫਿਰ ਸਾਫ ਕਰ ਦਿੱਤਾ ਹੈ ਕਿ ਦਿੱਲੀ ਵਾਸੀ ਕਿੰਨੇ ਕਠੋਰ ਹਨ। ਕੁੱਟਮਾਰ ਦੌਰਾਨ ਕਿਸੇ ਨੇ ਵੀ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਲੋਕ ਤਮਾਸ਼ਾ ਦੇਖਦੇ ਰਹੇ। 
ਜਾਣਕਾਰੀ ਮੁਤਾਬਕ ਪੂਰਵੀ ਦਿੱਲੀ ਦੇ ਜਗਤਪੁਰੀ ਇਲਾਕੇ 'ਚ ਜਾਇਦਾਦ ਝਗੜੇ 'ਚ ਤਿੰਨ ਭਰਾਵਾਂ ਵਿਚਕਾਰ ਝਗੜਾ ਹੋ ਗਿਆ। ਇਸ 'ਚ ਆਪਣੇ ਪਤੀ ਨੂੰ ਬਚਾਉਣ ਲਈ ਪੁੱਜੀ ਔਰਤ 'ਤੇ ਉਸ ਦੇ ਜੇਠ ਅਤੇ ਉਸ ਦੇ ਚਾਰ ਬੇਟਿਆਂ ਨੇ ਲੋਹੇ ਦੀ ਰਾਡ ਅਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਸਿਰ 'ਤੇ ਸੱਟ ਲੱਗਣ ਕਾਰਨ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋਗਈ। ਮ੍ਰਿਤਕ ਦਾ ਨਮਾ ਫਰੀਦਾ ਹੈ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਫਰੀਦਾ ਦੇ ਜੇਠ ਮੂਸਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੂਸਾ ਦੇ ਚਾਰੋਂ ਬੇਟੇ ਫਰਾਰ ਹਨ। ਪੁਲਸ ਉਨ੍ਹਾਂ ਦੀ ਤਲਾਸ਼ 'ਚ ਜੁੱਟੀ ਹੈ। 


ਸ਼ੁਰੂਆਤੀ ਜਾਂਚ 'ਤੇ ਪਤਾ ਚੱਲਿਆ ਹੈ ਕਿ ਫਰੀਦਾ ਦੇ ਪਤੀ ਹੈਦਰ ਅਤੇ ਉਸ ਦੇ ਤਿੰਨ ਭਰਾਵਾਂ ਵਿਚਕਾਰ ਦਿੱਲੀ ਅਤੇ ਪਿੰਡ ਦੀ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਬੁੱਧਵਾਰ ਸ਼ਾਮ ਕਰੀਬ 6.15 ਵਜੇ ਹੈਦਰ ਦੀ ਮੂਸਾ ਅਤੇ ਸ਼ਮਸ਼ਾਦ ਨਾਲ ਝਗੜਾ ਹੋ ਗਿਆ। ਝਗੜੇ 'ਚ ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚੇ ਵੀ ਸ਼ਾਮਲ ਹੋ ਗਏ। ਇਸ ਦੌਰਾਨ ਮੂਸਾ ਅਤੇ ਉਸ ਦੇ 4 ਬੇਟਿਆਂ ਨੇ ਫਰੀਦਾ ਦੇ ਸਿਰ 'ਤੇ ਲੋਹੇ ਦੀ ਰਾਡ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਤ ਹੋ ਗਈ। ਸੂਚਨਾ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਬਾਅਦ ਹੈਦਰ ਦੇ ਬਿਆਨ 'ਤੇ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ।


Related News