ਪਪੀਤਾ ਹੀ ਨਹੀਂ, ਇਸ ਦੇ ਬੀਜ ਵੀ ਕਰਦੇ ਹਨ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ

05/21/2018 6:24:18 PM

ਨਵੀਂ ਦਿੱਲੀ—  ਪਪੀਤਾ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸਿਹਤ ਸੰਬੰਧੀ ਲਾਭ ਹਰ ਕੋਈ ਜਾਣਦਾ ਹੈ ਪਰ ਪਪੀਤੇ ਦੇ ਬੀਜਾਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਪਪੀਤੇ ਦੇ ਬੀਜ ਵੀ ਖਾਣਯੋਗ ਹਨ ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਪਪੀਤੇ ਦੇ ਬੀਜ ਨੂੰ ਵਰਤੋਂ 'ਚ ਲਿਆਉਣ ਦਾ ਸਭ ਤੋਂ ਵਧੀਆ ਤਰੀਕਾ ਇਨ੍ਹਾਂ ਨੂੰ ਸੁੱਕਾ ਕੇ ਫਿਰ ਪੀਸ ਕੇ ਵਰਤੋਂ ਕਰਨਾ। ਪਪੀਤੇ ਦੇ ਬੀਜਾਂ ਦੀ ਵਰਤੋਂ ਕਰਨ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ। ਅੱਜ ਅਸੀਂ ਤੁਹਾਨੂੰ ਪਪੀਤੇ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
ਪਪੀਤੇ ਦੇ ਬੀਜਾਂ ਦੇ ਫਾਇਦੇ
1. ਲੀਵਰ ਦਾ ਇਲਾਜ

ਪਪੀਤੇ ਦੇ ਬੀਜ ਲੀਵਰ ਦਾ ਕੁਦਰਤੀ ਇਲਾਜ ਹੈ। ਨਿੰਬੂ ਦੇ ਰਸ ਨਾਲ ਪਪੀਤੇ ਦੇ ਬੀਜਾਂ ਦੀ ਲਗਾਤਾਰ 2 ਮਹੀਨਿਆਂ ਤਕ ਵਰਤੋਂ ਕਰਨ ਨਾਲ ਲੀਵਰ ਠੀਕ ਹੋ ਜਾਂਦਾ ਹੈ।
2. ਵਾਇਰਲ ਇਨਫੈਕਸ਼ਨ
ਪਪੀਤੇ ਦੇ ਬੀਜ ਵਿਸ਼ਾਣੂਰੋਧੀ ਹੋਣ ਕਾਰਨ ਛੋਟੇ-ਮੋਟੇ ਵਾਇਰਲ ਇਨਫੈਕਸ਼ਨ ਨੂੰ ਆਸਾਨੀ ਨਾਲ ਠੀਕ ਕਰ ਦਿੰਦੇ ਹਨ।
3. ਕੈਂਸਰ
ਇਸ ਦੇ ਬੀਜਾਂ 'ਚ ਮੌਜੂਦ ਤੱਤ ਕੈਂਸਰ ਅਤੇ ਟਿਊਮਰ ਵਰਗੀਆਂ ਬੀਮਾਰੀਆਂ ਦੇ ਵਿਕਾਸ ਨੂੰ ਰੋਕ ਦਿੰਦੇ ਹਨ। ਪਪੀਤੇ ਦੇ ਬੀਜ ਕੈਂਸਰ ਇਲਾਜ 'ਚ ਸਮਰੱਥ ਹੈ।
4. ਕਿਡਨੀ
ਗੁਰਦੇ ਦੀਆਂ ਬੀਮਾਰੀਆਂ ਦੇ ਇਲਾਜ 'ਚ ਵੀ ਪਪੀਤੇ ਦੇ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਗੁਰਦੇ ਦੀ ਕਾਰਜ ਪ੍ਰਣਾਲੀ ਨੂੰ ਰੋਕਣ 'ਚ ਸਮਰੱਥ ਹੈ।
5. ਗਠੀਆ ਰੋਗ 'ਚ ਫਾਇਦੇਮੰਦ
ਪਪੀਤੇ ਦੇ ਬੀਜ ਦੇ ਗੁਣ ਗਠੀਆ ਅਤੇ ਜੋੜਾਂ ਦੇ ਦਰਦ ਦੇ ਇਲਾਜ 'ਚ ਵੀ ਬੇਹੱਦ ਕਾਰਗਾਰ ਸਾਬਤ ਹੁੰਦੇ ਹਨ।


Related News