ਪਾਕਿ ਨੇ ਉਮੀਦ ਤੋਂ ਵਧ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ : ਰੂਟ

Sunday, May 27, 2018 - 09:15 PM (IST)

ਲੰਡਨ— ਲਾਡ੍ਰਸ ਟੈਸਟ 'ਚ ਪਾਕਿਸਤਾਨ ਦੇ ਹੱਥੋਂ ਮਿਲੀ 9 ਵਿਕਟਾਂ ਦੀ ਕਰਾਰੀ ਹਾਰ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਵਿਰੋਧੀ ਟੀਮ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਸ ਨੇ ਉਮੀਦ ਤੋਂ ਵਧ ਕੇ ਪ੍ਰਦਰਸ਼ਨ ਕੀਤਾ। ਪਾਕਿਸਤਾਨ ਨੇ ਇੰਗਲੈਂਡ ਨੂੰ ਪਹਿਲੀ ਪਾਰੀ 'ਚ 184 ਦੌੜਾਂ 'ਤੇ ਆਲਰਾਊਟ ਕਰ ਦਿੱਤਾ ਅਤੇ ਫਿਰ ਆਪਣੀ ਪਹਿਲੀ ਪਾਰੀ 'ਚ 363 ਦੌੜਾਂ ਬਣਾ ਕੇ 179 ਦੌੜਾਂ ਦੀ ਬੜਤ ਬਣਾ ਲਈ। ਇੰਗਲੈਂਡ ਦੀ ਟੀਮ ਦੂਜੀ ਪਾਰੀ 'ਚ 242 ਦੌੜਾਂ ਹੀ ਬਣਾ ਸਕੀ ਜਿਸ ਤੋਂ ਬਾਅਦ ਪਾਕਿਸਤਾਨ ਨੂੰ ਦੂਜੀ ਪਾਰੀ 'ਚ ਜਿੱਤ ਲਈ 63 ਦੌੜਾਂ ਦਾ ਟੀਚਾ ਮਿਲਿਆ ਜੋ ਉਸ ਨੇ ਚੌਥੇ ਦਿਨ ਐਤਵਾਰ ਨੂੰ ਇਕ ਵਿਕਟ ਗੁਆ ਕੇ ਹਾਸਲ ਕਰ ਲਿਆ।
ਇਸ ਹਾਰ ਤੋਂ ਬਾਅਦ ਇੰਗਲੈਂਡ ਸੀਰੀਜ਼ 'ਚ 0-1 ਨਾਲ ਪਿੱਛੇ ਹੋ ਗਿਆ ਹੈ ਅਤੇ ਹੁਣ ਉਸ 'ਤੇ ਸੀਰੀਜ਼ ਬਚਾਉਣ ਦਾ ਖਤਰਾ ਮੰਡਰਾ ਰਿਹਾ ਹੈ। ਰੂਚ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਖੇਡ ਦੇ ਤਿੰਨੋਂ ਫਾਰਮੈਂਟ 'ਚ ਫੇਲ ਰਹੇ। ਪਹਿਲੀ ਪਾਰੀ 'ਚ ਹੋਰ ਜ਼ਿਆਦਾ ਦੌੜਾਂ ਬਣਾਉਣ ਦੀ ਜਰੂਰਤ ਸੀ। ਪਾਕਿਸਤਾਨ ਨੇ ਪਰੀਸਥਿਤੀਆਂ ਨੂੰ ਮਾਤ ਦੇ ਕੇ ਉਮੀਦ ਤੋਂ ਜ਼ਿਆਦਾ ਬਿਹਤਰੀਨ ਪ੍ਰਦਰਸ਼ਨ ਕੀਤਾ, ਪਰ ਅਸੀਂ ਖਰਾਬ ਸ਼ਾਟ ਖੇਡ ਕੇ ਆਊਟ ਹੋਏ।
ਉਸ ਨੇ ਕਿਹਾ ਕਿ ਟਾਸ ਨੂੰ ਲੈ ਕੇ ਕੋਈ ਪਛਤਾਵਾ ਨਹੀਂ ਕਿਉਂਕਿ ਇਸ 'ਚ ਹਾਰ ਅਤੇ ਜਿੱਤ ਲੱਗੀ ਰਹਿੰਦੀ ਹੈ। ਜੇਕਰ ਅਸੀਂ 250 ਜਾ 300 ਦੇ ਸਕੋਰ ਤੱਕ ਪਹੁੰਚਦੇ ਤਾਂ  ਇਹ ਇਕ ਅਲੱਗ ਹੀ ਮੈਚ ਹੁੰਦਾ। ਅਸੀਂ ਕੁਝ ਖਰਾਬ ਸ਼ਾਟ ਲਗਾਏ ਅਤੇ ਆਪਣੇ ਵਿਕਟ ਗੁਆਏ। ਉਮੀਦ ਹੈ ਕਿ ਅਗਲੇ ਮੈਚ 'ਚ ਵਾਪਸੀ ਕਰਾਂਗਾ ਅਤੇ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ।


Related News