ਅੱਤਵਾਦ ਰੋਕਣ ''ਤੇ ਪਾਕਿ ''ਚ ਹੋਣ ਵਾਲੀ SCO ਬੈਠਕ ''ਚ ਹਿੱਸਾ ਲਵੇਗਾ ਭਾਰਤ

05/22/2018 11:09:41 PM

ਇਸਲਾਮਾਬਾਦ— ਸੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਅਧੀਨ ਇਥੇ ਹੋਣ ਵਾਲੇ ਅੱਤਵਾਦ ਵਿਰੋਧ ਸੰਮੇਲਨ 'ਚ ਸ਼ਾਮਲ ਹੋਣ ਵਾਲਿਆਂ 'ਚ ਭਾਰਤੀ ਪ੍ਰਤੀਨਿਧੀਮੰਡਲ ਵੀ ਸ਼ਾਮਲ ਹੋਵੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਦੇ ਨਾਲ 2017 'ਚ ਐੱਸ. ਸੀ. ਓ. ਦਾ ਮੈਂਬਰ ਬਣਨ ਤੋਂ ਬਾਅਦ ਪਾਕਿਸਤਾਨ ਪਹਿਲੀ ਐੱਸ. ਸੀ. ਓ. ਬੈਠਕ ਦੀ ਮੇਜ਼ਬਾਨੀ ਕਰੇਗਾ।
ਇਕ ਬਿਆਨ 'ਚ ਕਿਹਾ ਗਿਆ ਹੈ ਕਿ ਐੱਸ. ਸੀ. ਓ. ਦੇ 8 ਮੈਂਬਰ ਰਾਸ਼ਟਰਾਂ ਚੀਨ, ਕਜਾਖਿਸਤਾਨ, ਭਾਰਤ, ਕਿਰਗਿਸਤਾਨ, ਰੂਸ, ਤਜਾਕਿਸਤਾਨ, ਉਜਬੇਕਿਸਤਾਨ ਅਤੇ ਪਾਕਿਸਤਾਨ ਦੇ ਮਾਹਿਰਾਂ ਦੇ ਨਾਲ ਹੀ ਐੱਸ. ਸੀ. ਓ. ਖੇਤਰੀ ਅੱਤਵਾਦ ਵਿਰੋਧੀ ਢਾਂਚੇ (ਐੱਸ. ਸੀ. ਓ.-ਆਰ. ਏ. ਟੀ. ਐੱਸ.) ਦੇ ਪ੍ਰਤੀਨਿਧੀ ਵੀ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਇਸ 3 ਰੋਜ਼ਾ ਬੈਠਕ 'ਚ ਹਿੱਸਾ ਲੈਣਗੇ ਅਤੇ ਕਾਨੂੰਨ ਮਾਹਿਰ ਖੇਤਰਾਂ 'ਚ ਮੌਜੂਦ ਅੱਤਵਾਦ ਦੇ ਖਤਰੇ ਅਤੇ ਅੱਤਵਾਦ ਵਿਰੋਧੀ ਕੋਸ਼ਿਸ਼ਾਂ ਦੇ ਤੌਰ ਤਰੀਕਿਆਂ ਅਤੇ ਇਨ੍ਹਾਂ ਨੂੰ ਵਧਾਉਣ 'ਤੇ ਚਰਚਾ ਕਰਨਗੇ।
ਇਸ 'ਚ ਕਿਹਾ ਗਿਆ ਕਿ ਪਾਕਿਸਤਾਨ ਸਰਕਾਰ ਐੱਸ. ਸੀ. ਓ. ਦੇ ਮੈਂਬਰ ਦੇਸ਼ਾਂ ਦੀ ਪ੍ਰਤੀਨਿਧੀਮੰਡਲ ਦਾ ਸਵਾਗਤ ਕਰਨ ਨੂੰ ਲੈ ਕੇ ਬੇਹੱਦ ਖੁਸ਼ ਹਨ। ਇਸ ਬੈਠਕ 'ਚ ਭਾਰਤ ਦੀ ਮੌਜੂਦਗੀ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਉਸ ਨੇ 2016 'ਚ ਇਥੇ ਹੋਣ ਵਾਲੇ ਸਾਰਕ ਸ਼ਿਖਰ ਸੰਮੇਲਨ ਦਾ ਬਾਈਕਾਟ ਕੀਤਾ ਸੀ। ਤਦ ਇਸ ਦੇ ਪਿੱਛੇ ਵਜ੍ਹਾ ਪਾਕਿਸਤਾਨ ਵਲੋਂ ਲਗਾਤਾਰ ਅੱਤਵਾਦ ਨੂੰ ਸਮਰਥਨ ਦੇਣਾ ਜਾਰੀ ਰੱਖਣ ਨੂੰ ਦੱਸਿਆ ਗਿਆ ਸੀ।
 


Related News