ਕੁੱਤਿਆਂ ਦੇ ਝੁੰਡ ਨੇ ਲਈ ਔਰਤ ਦੀ ਜਾਨ

Thursday, May 17, 2018 - 08:26 PM (IST)

ਕੁੱਤਿਆਂ ਦੇ ਝੁੰਡ ਨੇ ਲਈ ਔਰਤ ਦੀ ਜਾਨ

ਆਰਡਮੋਰੇ— ਸੱਤ ਕੁੱਤਿਆਂ ਦੇ ਇਕ ਝੁੰਡ ਨੇ ਓਕਲਾਹੋਮਾ ਦੀ ਇਕ ਔਰਤ ਦੀ ਜਾਨ ਲੈ ਲਈ। ਇਨ੍ਹਾਂ ਕੁੱਤਿਆਂ 'ਚੋਂ ਜ਼ਿਆਦਾਤਰ ਡੈਸ਼ਹਾਉਂਡ-ਟੇਰੀਅਰ ਮਿਕਸ ਜਾਤੀ ਦੇ ਹੋਣ ਦੀ ਸੰਭਾਵਨਾ ਹੈ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਅਪਰਾਧਿਕ ਮਾਮਲਾ ਦਰਜ ਕਰਵਾਉਣ 'ਤੇ ਵੀ ਵਿਚਾਰ ਕਰ ਰਹੇ ਹਨ।
ਕਾਰਟਰ ਕਾਉਂਟੀ ਦੇ ਸ਼ੈਰਿਫ ਕ੍ਰਿਸ ਬ੍ਰਯਾਂਤ ਨੇ ਦੱਸਿਆ ਕਿ ਦੱਖਣੀ ਓਕਲਾਹੋਮਾ ਸਿਟੀ ਤੋਂ ਕਰੀਬ 90 ਮੀਲ (145 ਕਿਲੋਮੀਟਰ) ਦੂਰ ਆਰਡਮੋਰੇ 'ਚ 52 ਸਾਲਾਂ ਔਰਤ ਟ੍ਰੇਸੀ ਗ੍ਰਾਸੀਆ ਦੇ ਘਰ ਦੇ ਬਾਹਰ ਖੜ੍ਹੇ 7 ਕੁੱਤਿਆਂ ਦੇ ਇਕ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬ੍ਰਯਾਂਤ ਨੇ ਦੱਸਿਆ ਕਿ ਸਾਰੇ ਕੁੱਤਿਆਂ ਦਾ ਭਾਰ 40 ਪਾਉਂਡ (18 ਕਿਲੋਗ੍ਰਾਮ) ਤੋਂ ਘੱਟ ਸੀ ਤੇ ਇਹ ਸਾਰੇ ਗ੍ਰਸੀਆ ਦੇ ਇਕ ਗੁਆਂਢੀ ਦੇ ਸਨ। ਪੁਲਸ ਨੇ ਇਕ ਕੁੱਤੇ ਨੂੰ ਗੋਲੀ ਮਾਰ ਦਿੱਤੀ ਜਦਕਿ ਬਾਕੀਆਂ ਨੂੰ ਪਸ਼ੂ ਘਰ 'ਚ ਲਿਜਾ ਕੇ ਮਾਰ ਦਿੱਤਾ ਗਿਆ।


Related News