ਹੁਵਾਵੇ ਅਤੇ ਆਨਰ ਸਮਾਰਟਫੋਨਜ਼ ਲਈ ਭਾਰਤ ''ਚ ਰੋਲ ਆਊਟ ਹੋਈ ਇਹ ਨਵੀਂ ਸਰਵਿਸ

05/27/2018 4:39:57 PM

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੇ ਆਪਣੇ ਆਨਰ ਅਤੇ ਹੁਵਾਵੇ ਸਮਾਰਟਫੋਨਜ਼ ਦੋਵਾਂ ਲਈ ਸਸਤਾ ਸੁਰੱਖਿਆ ਪਲਾਨਸ (Affordable Protection Plans) ਦਾ ਐਲਾਨ ਕੀਤਾ ਹੈ, ਜੋ ਕਿ ਅਮੇਜ਼ਨ ਇੰਡੀਆ ਦੀ ਵੈੱਬਸਾਈਟ 'ਤੇ ਉਪਲੱਬਧ ਹੈ। ਇਸ ਦੇ ਲਈ ਕੰਪਨੀ ਨੇ 'ਵਨਅਸਿਸਟ' (OneAssist) ਨਾਲ ਸਾਂਝੇਦਾਰੀ ਕੀਤੀ ਹੈ।ਇਹ ਪ੍ਰੋਟੈਕਸ਼ਨ ਪ੍ਰੋਗਰਾਮ ਸਾਰੇ ਭਾਰਤੀ ਗਾਹਕਾਂ ਤੱਕ ਪਹੁੰਚ ਬਣਾਵੇਗਾ। ਇਹ ਪਲਾਨ 1,249 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਆਉਂਦਾ ਹੈ ਅਤੇ ਇਸ ਦੀ ਇਕ ਸਾਲ ਦੀ ਵੈਲਡਿਟੀ ਪਲਾਨ ਦੇ ਐਕਟੀਵੇਸ਼ਨ ਦੇ ਦਿਨ ਤੋਂ ਹੀ ਕੀਤੀ ਜਾਂਦੀ ਹੈ।
 

 

ਹੁਵਾਵੇ ਸੁਰੱਖਿਆ ਪਲਾਨਸ-
ਹੁਵਾਵੇ ਸੁਰੱਖਿਆ ਪਲਾਨਸ (Huawei Protection Plans) ਸਮਾਰਟਫੋਨ ਦੇ ਨਾਲ ਹੋਣ ਵਾਲੇ ਕਿਸੇ ਵੀ ਪ੍ਰਕਾਰ ਦੇ ਐਕਸੀਡੈਂਟਲ ਅਤੇ ਲਿਕੁਵਿਡ ਡੈਮੇਜ਼ ਦੇ ਨਾਲ ਹੈ, ਜਿਸ 'ਚ ਗਲਤੀ ਨਾਲ ਸਮਾਰਟਫੋਨ ਦਾ ਡਿੱਗਣਾ ਸ਼ਾਮਿਲ ਹੈ। ਇਸ ਪਲਾਨ 'ਚ ਵਨਅਸਿਸਟ ਦੇ ਤਹਿਤ ਸਾਂਝੇਦਾਰੀ 'ਚ ਕਸਟਮਰਾਂ ਨੂੰ ਇਸ ਸੁਰੱਖਿਆ ਪਲਾਨ 'ਚ ਕਈ ਬੈਨੀਫਿਟਸ ਮਿਲਣਗੇ ਜਿਵੇ ਕਿ ਫ੍ਰੀ ਪਿਕ ਅਪ ਅਤੇ ਡਰਾਪ, 24x7 ਆਨ ਕਾਲ ਅਸਿਸਟੈਂਸ ਅਤੇ ਕੈਸ਼ਲੈੱਸ ਕਲੇਮ ਸਰਵਿਸ ਇਸ 'ਚ ਸ਼ਾਮਿਲ ਹਨ। ਇਸ ਦੀ ਫ੍ਰੀ ਪਿਕ ਅਪ ਸਰਵਿਸ ਗਾਹਕਾਂ ਲਈ ਪੈਨ ਇੰਡੀਆ ਆਧਾਰਿਤ ਹੈ। 

 

ਇਸ ਬਾਰੇ 'ਚ ਹੁਵਾਵੇ ਇੰਡੀਆ, ਕੰਜ਼ਿਊਮਰ ਬਿਜ਼ਨੈੱਸ ਗਰੁੱਪ ਦੇ ਸੇਲਜ਼ ਵਾਈਸ ਪ੍ਰੈਜ਼ੀਡੈਂਟ ਪੀ. ਸੰਜੀਵ ਦਾ ਕਹਿਣਾ ਹੈ ਕਿ ''ਹੁਵਾਵੇ 'ਚ ਅਸੀ ਆਪਣੇ ਯੂਜ਼ਰਸ ਦੇ ਲਈ ਕੰਜ਼ਿਊਮਰ ਸੈਂਟ੍ਰਿਕ ਸਰਵਿਸ ਨੂੰ ਵਧਾਉਣਾ ਚਾਹੁੰਦੇ ਹਾਂ ਤਾਂ ਕਿ ਉਨ੍ਹਾਂ ਨੂੰ ਫਾਇਦੇਮੰਦ ਕਸਟਮਰ ਕੇਅਰ ਦੀ ਸਹੂਲਤ ਮਿਲ ਸਕੇ। ਸਮਾਰਟਫੋਨ ਪ੍ਰੋਟੈਕਸ਼ਨ ਅਤੇ ਅਸਿਸਟੈਂਟ ਦੇ ਲਈ ਖਾਸ ਰੂਪ ਨਾਲ ਜਾਣੇ, ਜਾਣਨ ਵਾਲੇ ਵਨਅਸਿਸਟ ਨਾਲ ਮਿਲ ਕੇ ਅਸੀਂ ਕਸਟਮਰ ਨੂੰ ਬਿਹਤਰ ਤੋਂ ਬਿਹਤਰ ਸਰਵਿਸ ਦੇਣਾ ਚਾਹੁੰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਂਝੇਦਾਰੀ ਸਾਡੇ ਗਾਹਕਾਂ ਦੇ ਲਈ ਫਾਇਦੇਮੰਦ ਸਾਬਿਤ ਹੋਵੇਗੀ।''


Related News