ਹੁਣ ਦੋ ਹੋਰ ਨਵੇਂ ਕਲਰ ਆਪਸ਼ਨ ਮਿਲੇਗਾ sxl 150 ਤੇ 125 ਸਕੂਟਰ
Saturday, May 19, 2018 - 06:50 PM (IST)

ਜਲੰਧਰ- ਇਟਾਲੀਅਨ ਬਾਈਕ ਨਿਰਮਾਤਾ ਕੰਪਨੀ ਨੇ ਪਿਆਜਿਓ ਨੇ ਭਾਰਤ 'ਚ ਆਪਣੀ ਸਭ ਤੋਂ ਪਾਪੂਲਰ ਸਕੂਟਰ ਵੈਸਪਾ SXL 150 ਅਤੇ 125 'ਚ ਦੋ ਨਵੇਂ ਰੰਗ ਦਿੱਤੇ ਹਨ, ਜਿਸ 'ਚ ਮੈਟ ਰੈੱਡ ਅਤੇ ਮੈਟ ਯੈਲੋ ਕਲਰ ਸ਼ਾਮਿਲ ਹੈ। ਦੱਸ ਦਈਏ ਕਿ ਮੌਜੂਦਾ ਕਲਰ ਵੀ ਵਿਕਣਾ ਜਾਰੀ ਰਹੇਗਾ। ਵੈਸਪਾ SXL 150 ਦੀ ਕੀਮਤ 94,409 ਅਤੇ SXL 125 ਦੀ 88,313 ਰੁਪਏ ਕੀਮਤ ਰੱਖੀ ਗਈ ਹੈ।
ਇੰਜਣ ਸਪੈਸੀਫਿਕੇਸ਼ਨ
SXL 125 'ਚ 9.9 ਬੀ. ਐੈੱਚ. ਪੀ ਅਤੇ 10.6 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਗੱਲ ਕਰੀਏ SXL 150 'ਚ 150 ਸੀ. ਸੀ. ਦਾ ਇੰਜਣ ਲਗਾ ਹੈ ਜੋ ਕਿ 11.4 ਬੀ.ਐੱਚ. ਪੀ. ਦੀ ਪਾਵਰ ਅਤੇ 11.5 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ 'ਚ ਸੀ. ਵੀ. ਟੀ. ਗਿਅਰਬਾਕਸ ਦਿੱਤਾ ਗਿਆ ਹੈ।
ਵੈਸਪਾ 'ਚ ਨਵੇਂ ਅਤੇ ਲੇਟੈਸਟ ਫੀਚਰਸ ਲਗਾਏ ਗਏ ਹਨ। ਬਰੇਕਿੰਗ ਡਿਊਟੀ ਲਈ ਇਸ ਦੇ ਫਰੰਟ 'ਚ 200 ਮਿਲੀਮੀਟਰ ਦੀ ਡਿਸਕ ਬ੍ਰੇਕ ਅਤੇ ਰਿਅਰ 'ਚ 140 ਮਿਲੀਮੀਟਰ ਦਾ ਡਰਮ ਬ੍ਰੇਕ ਲਗਾਇਆ ਗਿਆ ਹੈ।
ਸਸਪੈਂਸ਼ਨ ਲਈ ਇਸ ਦੇ ਫਰੰਟ 'ਚ ਸਿੰਗਲ ਸਾਇਡ ਆਰਮ ਅਤੇ ਰਿਅਰ 'ਚ ਡਿਊਲ ਹਾਇਡ੍ਰੋਲਿਕ ਸ਼ਾਕ ਅਬਸ਼ਾਰਬਰ ਲਗਾਇਆ ਗਿਆ ਹੈ। ਇਸ ਬ੍ਰੇਕਿੰਗ ਅਤੇ ਸਸਪੈਂਸਨ ਦੇ ਕਾਰਨ ਵੈਸਪਾ ਦੀ ਰਾਈਡਿੰਗ ਹੋਰ ਸਕੂਟਰਸ ਦੇ ਮੁਕਾਬਲੇ ਕਾਫ਼ੀ ਬਿਹਤਰ ਹੈ।