ਗੁਰੂ ਹਨੂਮਾਨ ਖੇਡ ਰਤਨ ਐਵਾਰਡ ਸ਼ੁਰੂ ਕਰਾਂਗੇ : ਰਾਜ ਸਿੰਘ
05/25/2018 4:10:48 PM
ਨਵੀਂ ਦਿੱਲੀ—ਵਿਸ਼ਵ ਪ੍ਰਸਿੱਧ ਗੁਰੂ ਹਨੂਮਾਨ ਅਖਾੜੇ ਨੂੰ ਫਿਰ ਤੋਂ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਗਠਿਤ ਗੁਰੂ ਹਨੂਮਾਨ ਭਾਰਤੀ ਖੇਡ ਸੰਸਥਾ ਦੇ ਮੁਖੀ ਦ੍ਰੋਣਾਚਾਰੀਆ ਐਵਾਰਡੀ ਰਾਜ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਗੁਰੂ ਹਨੂਮਾਨ ਖੇਡ ਰਤਨ ਐਵਾਰਡ ਦਿੱਤਾ ਜਾਵੇਗਾ। ਰਾਜ ਸਿੰਘ ਨੇ ਅੱਜ ਗੁਰੂ ਹਨੂਮਾਨ ਦੇ 19ਵੇਂ ਜਨਮ ਦਿਵਸ ਮੌਕੇ 'ਤੇ ਇਹ ਐਲਾਨ ਕੀਤਾ।